ਕੈਨੇਡਾ ਵਾਸੀਆਂ ਨੂੰ ਕੋਰੋਨਾਵਾਇਰਸ ਸੰਕਟ ਦੌਰਾਨ ਖਰਚੇ ਦੀ ਚਿੰਤਾ ਕਰਨ ਦੀ ਨਹੀਂ ਲੋੜ: ਟਰੂਡੋ

TeamGlobalPunjab
2 Min Read

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕੈਨੇਡੀਅਨ ਲੋਕਾਂ ਨੂੰ ਕੋਵਿਡ 19 ਯਾਨਿ ਕਿ ਕੋਰੋਨਾਵਾਇਰਸ ਕਾਰਨ ਵਿੱਤੀ ਘਾਟੇ ਨਾਲ ਜੂਝਣ ਨਹੀਂ ਦਵੇਗੀ ਅਤੇ ਔਟਵਾ ਅਗਲੇ ਦਿਨਾਂ ਵਿੱਚ ਇੱਕ ਮਹੱਤਵਪੂਰਨ ਵਿੱਤੀ ਪ੍ਰੇਰਣਾ ਪੈਕੇਜ ਪੇਸ਼ ਕਰੇਗੀ।

ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ ਕਾਰਨ ਕਿਸੇ ਨੂੰ ਕਿਰਾਇਆ ਦੇਣ, ਰਾਸ਼ਣ ਖਰੀਦਣ ਜਾਂ ਬੱਚਿਆਂ ਦੀ ਦੇਖਭਾਲ ਤੇ ਲੱਗੇ ਵਾਧੂ ਖਰਚ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੈਨੇਡੀਅਨ ਲੋਕਾਂ ਦੀ ਆਰਥਿਕ ਮਦਦ ਕਰੇਗੀ। ਆਪਣੇ ਸੰਬੋਧਨ ਦੌਰਾਨ ਟਰੂਡੋ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਇਸ ਵੇਲੇ ਚਿੰਤਾ ਵਿੱਚ ਹੋ।

ਆਪਣੀ ਸਿਹਤ ਦੀ ਚਿੰਤਾ, ਆਪਣੇ ਪਰਿਵਾਰ ਦੀ ਚਿੰਤਾ, ਆਪਣੀ ਨੌਕਰੀ ਦੀ, ਆਪਣੀ ਬਚਤ ਦੀ, ਰੋਟ ਦੇਣ ਦੀ, ਬੱਚਿਆਂ ਦੇ ਸਕੂਲ ਨਾ ਜਾਣ ਦੀ ਤੇ ਵਿਸ਼ਵ ਵਿੱਚ ਜੋ ਹਾਲਾਤ ਬਣ ਗਏ ਹਨ ਉਸਨੇ ਇਹਨਾਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਆਪਣੇ ਘਰ ਦੇ ਨੇੜੇ ਹੀ ਸਭ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੂੰ ਵੀ ਕਰੋਨਾ ਵਾਇਰਸ ਹੋ ਗਿਆ ਹੈ ਪਰ ਸਾਨੂੰ ਸਭ ਨੂੰ ਕੈਨੇਡਾ ਦੀਆਂ ਸਿਹਤ ਸੇਵਾਵਾਂ ‘ਤੇ ਪੂਰਾ ਭਰੋਸਾ ਹੈ। ਉਹ ਵੀ 14 ਦਿਨ ਲਈ ਘਰ ਬੈਠ ਕੇ ਹੀ ਕੰਮ ਕਰਨਗੇ।

ਉਨ੍ਹਾਂ ਨੇ ਕੈਨੇਡਾ ਵਾਸੀਆਂ ਨੂੰ ਕਿਹਾ ਕਿ ਉਹ ਬਿਲਕੁਲ ਠੀਕ ਹਨ ਅਤੇ ਵਾਇਰਸ ਦਾ ਕੋਈ ਲੱਛਣ ਸਾਹਮਣੇ ਨਹੀਂ ਆਇਆ। ਉਨ੍ਹਾਂ ਦਾ ਪੂਰਾ ਵਿਭਾਗ ਆਪਣਾ ਕੰਮ ਕਰ ਰਿਹਾ ਹੈ ਤੇ ਵਿੱਤ ਮੰਤਰੀ ਜਲਦ ਹੀ ਨਵੇਂ ਫੰਡ ਦਾ ਐਲਾਨ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਏਅਰਟਸ ਤੇ ਵੀ ਖਾਸ ਤੌਰ ਤੇ ਐਤੇਹਾਤ ਵਰਤੀ ਜਾ ਰਹੀ ਹੈ ਅਤੇ ਸਕਰੀਨਿੰਗਜ਼ ਵਧਾ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ ਕੈਨੇਡੀਅਨਜ਼ ਨੂੰ ਅਪੀਲ ਕੀਤੀ ਹੈ ਕਿ ਬਿਨਾ ਕਿਸੇ ਐਮਰਜੈਂਸੀ ਦੇ ਉਹ ਕਿਸੇ ਵੀ ਤਰਾਂ ਦੀ ਯਾਤਰਾ ਨਾ ਕਰਨ। ਕੋਰੋਨਾ ਦੇ ਚਲਦਿਆਂ ਹਾਉਸ ਔਫ ਕਾਮਨਜ਼ ਅਤੇ ਸੈਨੇਟ ਵੀ 5 ਹਫਤਿਆਂ ਲਈ ਮੁਅੱਤਲ ਕਰ ਦਿੱਤੀ ਗਈ ਹੈ।

- Advertisement -

Share this Article
Leave a comment