ਨਵੀ ਦਿੱਲੀ : ਮਿਡਲ ਈਸਟ ਵਿੱਚ ਚੱਲ ਰਹੀ ਇਜ਼ਰਾਈਲ-ਅਮਰੀਕਾ ਅਤੇ ਈਰਾਨ ਦੀ ਜੰਗ ਦਾ LPG ਅਤੇ ਕਰੂਡ ਆਇਲਦੀ ਸਪਲਾਈ ‘ਤੇ ਅਸਰ ਪਿਆ ਹੈ। ਇਸ ਕਾਰਨ ਭਾਰਤ ਸਮੇਤ ਜ਼ਿਆਦਾਤਰ ਦੇਸ਼ਾਂ ਵਿੱਚ ਊਰਜਾ ਸੰਕਟ ਪੈਦਾ ਹੋਇਆ ਹੈ। ਦੇਸ਼ ਵਿੱਚ LPG ਸਿਲੰਡਰ ਲਈ ਜ਼ਰੂਰੀ ਵਸਤਾਂ ਐਕਟ ਲਾਗੂ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਸ਼ਹਿਰਾਂ ਵਿੱਚ ਸਿਲੰਡਰ ਦੀ ਡਿਲਿਵਰੀ ਬੁਕਿੰਗ ਦੇ 25 ਦਿਨਾਂ ਬਾਅਦ ਅਤੇ ਪਿੰਡਾਂ ਵਿੱਚ 45 ਦਿਨਾਂ ਬਾਅਦ ਹੋ ਰਹੀ ਹੈ। ਪਰ, ਹੁਣ ਸਰਕਾਰ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ।
ਕੇਂਦਰ ਸਰਕਾਰ ਨੇ 5 ਕਿੱਲੋ ਵਾਲੇ LPG ਸਿਲੰਡਰ ਦੀ ਵਿਕਰੀ ਦੇ ਨਿਯਮਾਂ ਨੂੰ ਸੌਖਾ ਕਰ ਦਿੱਤਾ ਹੈ। ਹੁਣ ਕੋਈ ਵੀ ਵਿਅਕਤੀ ਬਿਨਾਂ ਕਿਸੇ ਰਿਹਾਇਸ਼ੀ ਪਤੇ ਦੇ ਸਬੂਤ ਤੋਂ ਛੋਟਾ (5kg) ਗੈਸ ਸਿਲੰਡਰ ਖਰੀਦ ਸਕੇਗਾ।
ਪੈਟਰੋਲੀਅਮ ਮੰਤਰਾਲੇ ਦੇ ਅਨੁਸਾਰ, ਇਹ ਕਦਮ ਪ੍ਰਵਾਸੀ ਮਜ਼ਦੂਰਾਂ ਅਤੇ ਉਹਨਾਂ ਲੋਕਾਂ ਲਈ ਚੁੱਕਿਆ ਗਿਆ ਹੈ, ਜਿਨ੍ਹਾਂ ਕੋਲ ਸ਼ਹਿਰ ਵਿੱਚ ਕੋਈ ਪੱਕਾ ਪਤਾ ਸਬੂਤ ਨਹੀਂ ਹੈ। ਹੁਣ ਗਾਹਕਾਂ ਨੂੰ ਅਧਿਕਾਰਤ ਡਿਸਟ੍ਰੀਬਿਊਟਕੋਲ ਜਾ ਕੇ ਸਿਰਫ਼ ਆਪਣੀ ਕੋਈ ਵੀ ਇੱਕ ਫੋਟੋ-ID ਦਿਖਾਉਣੀ ਹੋਵੇਗੀ ਅਤੇ ਉਹ ਤੁਰੰਤ ਸਿਲੰਡਰ ਲੈ ਸਕਣਗੇ।
ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ 5 ਕਿੱਲੋ ਵਾਲੇ ਫ੍ਰੀ ਟ੍ਰੇਡ ਐਲਪੀਜੀ (FTL) ਸਿਲੰਡਰ ਲਈ ਹੁਣ ਬਹੁਤ ਸਾਰੇ ਦਸਤਾਵੇਜ਼ਾਂ ਦੀ ਲੋੜ ਨਹੀਂ ਹੈ। ਗਾਹਕ ਆਧਾਰ ਕਾਰਡ, ਪੈਨ ਕਾਰਡ ਅਤੇ ਵੋਟਰ ਆਈਡੀ ਵਰਗੇ ਦਸਤਾਵੇਜ਼ ਦਿਖਾ ਕੇ ਸਿਲੰਡਰ ਲੈ ਸਕਦੇ ਹਨ। ਤੁਸੀਂ ਸਾਲ ਵਿੱਚ ਜਿੰਨੀ ਵਾਰ ਚਾਹੋ, ਉੰਨੀ ਵਾਰ ਇਸ ਨੂੰ ਰਿਫਿਲ ਕਰਵਾ ਸਕਦੇ ਹੋ।
ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਕਾਰਨ ਐਨਰਜੀ ਲੌਜਿਸਟਿਕਸ ‘ਤੇ ਪਏ ਅਸਰ ਨੂੰ ਦੇਖਦੇ ਹੋਏ ਸਰਕਾਰ ਨੇ ਛੋਟੇ ਸਿਲੰਡਰਾਂ ਦੀ ਉਪਲਬਧਤਾ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ, 23 ਮਾਰਚ ਤੋਂ ਹੁਣ ਤੱਕ ਲਗਭਗ 6.6 ਲੱਖ ਛੋਟੇ ਸਿਲੰਡਰ ਵੇਚੇ ਜਾ ਚੁੱਕੇ ਹਨ। ਇਕੱਲੇ 4 ਅਪ੍ਰੈਲ ਨੂੰ ਹੀ 90,000 ਯੂਨਿਟਾਂ ਦੀ ਵਿਕਰੀ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿਸਟ੍ਰੀਬਿਊਸ਼ਨ ਪੁਆਇੰਟਾਂ ‘ਤੇ ਸਟਾਕ ਦੀ ਕੋਈ ਕਮੀ ਨਹੀਂ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

