ਨਵੀ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦਿੱਲੀ ਪਹੁੰਚ ਚੁੱਕੇ ਹਨ। ਜਾਣਕਾਰੀ ਮੁਤਾਬਕ, ਸੀਐਮ ਨੀਤੀਸ਼ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਨੀਤੀਸ਼ ਕੁਮਾਰ ਨੇ MLC ਸੀਟ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨਾਲ ਇਹ ਗੱਲ ਪੱਕੀ ਹੋ ਗਈ ਸੀ ਕਿ ਬਿਹਾਰ ਵਿੱਚ ਮੁੱਖ ਮੰਤਰੀ ਬਦਲਣ ਜਾ ਰਿਹਾ ਹੈ।
ਦੱਸ ਦੇਈਏ ਕਿ ਸਾਲ 2005 ਤੋਂ ਹੀ ਨੀਤੀਸ਼ ਕੁਮਾਰ ਲਗਾਤਾਰ (ਵਿਚਕਾਰਲੇ 9 ਮਹੀਨੇ ਛੱਡ ਕੇ) ਬਿਹਾਰ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਰਹੇ ਸਨ। ਅਜਿਹੇ ਵਿੱਚ ਉਹ ਲੰਬੇ ਸਮੇਂ ਬਾਅਦ ਕੇਂਦਰ ਦੀ ਰਾਜਨੀਤੀ ਵਿੱਚ ਵਾਪਸ ਆ ਰਹੇ ਹਨ। ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ ਹੁਣ ਆਪਣੀ ਦਿੱਲੀ ਰਿਹਾਇਸ਼ ‘ਤੇ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਸੰਜੇ ਝਾਅ ਅਤੇ ਕੇਂਦਰੀ ਮੰਤਰੀ ਲਲਨ ਸਿੰਘ ਵੀ ਮੌਜੂਦ ਸਨ।
ਦਿੱਲੀ ਪਹੁੰਚਣ ਤੋਂ ਬਾਅਦ ਸੀਐਮ ਨੀਤੀਸ਼ ਕੁਮਾਰ ਦਾ ਪਹਿਲਾ ਬਿਆਨ ਵੀ ਸਾਹਮਣੇ ਆ ਗਿਆ ਹੈ। ਨੀਤੀਸ਼ ਕੁਮਾਰ ਨੇ ਕਿਹਾ- “20 ਸਾਲ ਤੱਕ ਉੱਥੇ (ਬਿਹਾਰ) ਰਹੇ ਹਾਂ। ਹੁਣ ਇੱਥੇ (ਦਿੱਲੀ) ਵਿੱਚ ਵੀ ਕੰਮ ਕਰਾਂਗੇ। ਇਸ ਲਈ ਇੱਥੇ ਵਾਪਸ ਆ ਗਏ ਹਾਂ।”
ਨਿਰਧਾਰਤ ਪ੍ਰੋਗਰਾਮ ਅਨੁਸਾਰ, ਨੀਤੀਸ਼ ਕੁਮਾਰ ਨੂੰ ਰਾਜ ਸਭਾ ਦੇ ਸਭਾਪਤੀ ਸੀ.ਪੀ. ਰਾਧਾਕ੍ਰਿਸ਼ਨਨ ਦੇ ਚੈਂਬਰ ਵਿੱਚ ਉੱਚ ਸਦਨ ਦੇ ਮੈਂਬਰ ਵਜੋਂ ਸਹੁੰ ਚੁਕਾਈ ਜਾਵੇਗੀ। ਦੱਸ ਦੇਈਏ ਕਿ ਜਦ(ਯੂ) ਪ੍ਰਧਾਨ ਨੂੰ ਬੀਤੀ 16 ਮਾਰਚ ਨੂੰ ਰਾਜ ਸਭਾ ਲਈ ਬਿਨਾਂ ਵਿਰੋਧ ਚੁਣਿਆ ਗਿਆ ਸੀ। ਸੂਤਰਾਂ ਅਤੇ ਸਿਆਸੀ ਘਟਨਾਕ੍ਰਮਾਂ ਅਨੁਸਾਰ, ਰਾਜ ਸਭਾ ਦੀ ਮੈਂਬਰਸ਼ਿਪ ਤੋਂ ਬਾਅਦ ਨੀਤੀਸ਼ ਕੁਮਾਰ ਜਲਦੀ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਬਿਹਾਰ ਦੇ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਇਸ ‘ਤੇ ਮੋਹਰ ਲਗਾਉਂਦੇ ਹੋਏ ਕਿਹਾ ਕਿ ਨੀਤੀਸ਼ ਕੁਮਾਰ ਜਲਦੀ ਹੀ ਅਹੁਦਾ ਛੱਡ ਦੇਣਗੇ, ਜਿਸ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

