ਨਿਤਿਨ ਗਡਕਰੀ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਕੁੱਲੂ

Rajneet Kaur
2 Min Read

ਸ਼ਿਮਲਾ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਸਵੇਰੇ ਕੁੱਲੂ ਪਹੁੰਚੇ। ਭੁੰਤਰ ਹਵਾਈ ਅੱਡੇ ‘ਤੇ ਨਿਤਿਨ ਗਡਕਰੀ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਭੁੰਤਰ ਪਹੁੰਚਦਿਆਂ ਹੀ ਉਹ ਕਾਰ ਤੋਂ ਹੇਠਾਂ ਉਤਰੇ ਅਤੇ ਬਜੌੜਾ ਤੋਂ ਵਾਇਆ ਕੀਰਤਪੁਰ-ਮਨਾਲੀ ਚਾਰ ਮਾਰਗੀ ’ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਪਾਰਲਾ ਭੁੰਤਰ, ਕੁੱਲੂ, ਰਾਏਸਾਨ, ਦੋਹਲੂਨਾਲਾ, ਪੱਤਲੀਕੁਹਾਲ, 16 ਮੀਲ, 17 ਮੀਲ, ਕਲਾਥ ਅਤੇ ਆਲੂ ਗਰਾਊਂਡ ਮਨਾਲੀ ਵਿੱਚ ਸੜਕੀ ਨੁਕਸਾਨ ਦਾ ਮੁਆਇਨਾ ਕੀਤਾ।

ਕੁੱਲੂ ਪਹੁੰਚਣ ਤੋਂ ਪਹਿਲਾਂ ਗਡਕਰੀ ਨੇ ਮੰਡੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਫੋਰਲੇਨ ਦਾ ਹਵਾਈ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੋਂ ਇਲਾਵਾ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਵੀ ਮੌਜੂਦ ਸਨ। ਵਿਕਰਮਾਦਿਤਿਆ ਨੇ ਹੈਲੀਕਾਪਟਰ ‘ਚ ਕੇਂਦਰੀ ਮੰਤਰੀ, ਮੁੱਖ ਮੰਤਰੀ ਅਤੇ ਹੋਰਨਾਂ ਨਾਲ ਸੈਲਫੀ ਵੀ ਲਈ। ਦੱਸਿਆ ਜਾ ਰਿਹਾ ਹੈ ਕਿ ਫੋਰਲੇਨ ਦਾ ਮੁਆਇਨਾ ਕਰਨ ਤੋਂ ਬਾਅਦ ਨਿਤਿਨ ਗਡਕਰੀ ਨੇ ਨਾਗਰ ਦੇ ਬਦਾਗੜ੍ਹ ਰਿਜ਼ੋਰਟ ‘ਚ NHAI ਨਾਲ ਮੀਟਿੰਗ ਕੀਤੀ।

ਦੱਸ ਦੇਈਏ ਕਿ ਪਿਛਲੇ ਦਿਨੀਂ ਭਾਰੀ ਮੀਂਹ, ਹੜ੍ਹ ਅਤੇ ਬੱਦਲ ਫਟਣ ਕਾਰਨ ਫੋਰਲੇਨ ਦਾ ਸਭ ਤੋਂ ਵੱਧ ਨੁਕਸਾਨ ਕੁੱਲੂ ਅਤੇ ਮਨਾਲੀ ਵਿੱਚ ਹੋਇਆ ਹੈ। ਇੱਥੇ ਕਈ ਥਾਵਾਂ ‘ਤੇ ਫੋਰਲੇਨ ਦਾ ਨਾਮ-ਨਿਸ਼ਾਨ ਮਿੱਟ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment