ਨਿਤਿਨ ਗਡਕਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ

Rajneet Kaur
2 Min Read

ਅੰਮ੍ਰਿਤਸਰ: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੰਮ੍ਰਿਤਸਰ ਦੇ ਦੌਰੇ ‘ਤੇ ਹਨ।ਹਵਾਈ ਅੱਡੇ ‘ਤੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਹਰਭਜਨ ਸਿੰਘ ETO ਨੇ ਨਿਤਿਨ ਗਡਕਰੀ ਦਾ ਸਵਾਗਤ ਕੀਤਾ। ਸੰਸਦ ਮੈਂਬਰ ਗੁਰਜੀਤ ਔਜਲਾ ਵੀ ਮੌਕੇ ’ਤੇ ਮੌਜੂਦ ਹਨ।ਨਿਤਿਨ ਗਡਕਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਅੰਮ੍ਰਿਤਸਰ ਦੌਰੇ ਦੌਰਾਨ ਦੇਸ਼ ਦੇ ਸਭ ਤੋਂ ਉੱਚੇ 418 ਫੁੱਟ ਦੀ ਉਚਾਈ ਵਲੇ ਰਾਸ਼ਟਰੀ ਝੰਡੇ ਦਾ ਉਦਘਾਟਨ ਕਰਨਗੇ।

ਨਿਤਿਨ ਗਡਕਰੀ ਨੇ ਕਿਹਾ ਕਿ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੀ ਮੇਰੀ ਤਾਂ ਪਹਿਲਾਂ ਹੀ ਇੱਛਾ ਸੀ। ਅੱਜ ਮੈਨੂੰ ਇੱਥੇ ਸਿਰ ਝੁਕਾਉਣ ਦਾ ਸੁਭਾਗ ਮਿਲਿਆ। ਮੈਂ ਪ੍ਰਾਰਥਨਾ ਕੀਤੀ ਕਿ ਸਾਡੇ ਭਾਰਤੀਆਂ ਦਾ ਆਉਣ ਵਾਲੇ ਸਮੇਂ ਵਿੱਚ ਚੰਗਾ ਅਤੇ ਖੁਸ਼ਹਾਲ ਜੀਵਨ ਹੋਵੇ ਅਤੇ ਹਰ ਕੋਈ ਚੰਗਾ ਹੋਵੇ। ਦੇਸ਼ ਹੋਰ ਤਰੱਕੀ ਕਰੇ। ਇਸ ਲਈ ਮੈਂ ਪ੍ਰਾਰਥਨਾ ਕੀਤੀ ਹੈ।

ਨਿਤਿਨ ਗਡਕਰੀ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦੀ ਸਮੀਖਿਆ ਕਰਨ ਪਹੁੰਚੇ ਹਨ।  ਦੱਸ ਦਈਏ ਕਿ ਬਣ ਰਹੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦੀ ਲੰਬਾਈ 670 ਕਿਲੋਮੀਟਰ ਹੈ, ਜਿਸ ਦਾ ਪੰਜਾਬ ਵਿਚ 362 ਕਿਲੋਮੀਟਰ ਹਿੱਸਾ ਹੈ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਬਣਨ ਮਗਰੋਂ ਯਾਤਰੀਆਂ ਲਈ ਸਫ਼ਰ ਕਰਨਾ ਸੌਖਾ ਹੋ ਜਾਵੇਗਾ। ਕਰੀਬ 25,000 ਕਰੋੜ ਦੀ ਲਾਗਤ ਨਾਲ ਬਣ ਰਿਹਾ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਅਪ੍ਰੈਲ 2022 ਵਿਚ ਰੱਖਿਆ ਗਿਆ ਸੀ, ਜੋਕਿ ਦਸੰਬਰ 2025 ਨੂੰ ਸ਼ੁਰੂ ਹੋ ਜਾਵੇਗਾ।

ਅੱਜ ਭਾਰਤ-ਪਾਕਿਸਤਾਨ ਸਰਹੱਦ ‘ਤੇ ਗੋਲਡਨ ਗੇਟ ਨੇੜੇ ਭਾਰਤ ਨੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ ਹੈ। ਨਿਤਿਨ ਗਡਕਰੀ ਨੇ ਅੱਜ 418 ਫੁੱਟ ਉੱਚੇ ਤਿਰੰਗੇ ਦਾ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੰਤਰੀ ਅਤੇ ਬੀ.ਐੱਸ.ਐੱਫ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

- Advertisement -

 

Share this Article
Leave a comment