ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਰਾਜ ਸਭਾ ਵਿੱਚ ਬਜਟ ਚਰਚਾ ਦਾ ਜਵਾਬ ਦੇਵੇਗੀ

TeamGlobalPunjab
3 Min Read

ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਰਾਜ ਸਭਾ ਵਿੱਚ ਕੇਂਦਰੀ ਬਜਟ 2022 ‘ਤੇ ਚਰਚਾ ਦਾ ਜਵਾਬ ਦੇਵੇਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੇ ਲੋਕ ਸਭਾ ‘ਚ ਬਜਟ ‘ਤੇ ਜਵਾਬ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਵਿੱਤ ਮੰਤਰੀ ਨੇ 1 ਫਰਵਰੀ ਨੂੰ ਸੰਸਦ ਵਿੱਚ ਆਮ ਬਜਟ ਪੇਸ਼ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਉਣ ਵਾਲੇ ਵਿੱਤੀ ਸਾਲ ਲਈ ਪੇਸ਼ ਕੀਤੇ ਬਜਟ ‘ਤੇ ਲੋਕ ਸਭਾ ‘ਚ ਚਰਚਾ ਦੌਰਾਨ ਦੱਸਿਆ ਕਿ ਹਰ ਸਾਲ ਇੱਕ ਹੀ ਦੇਸ਼ ਤੋਂ 2.5 ਕਰੋੜ ਛਤਰੀਆਂ ਦਰਾਮਦ ਕੀਤੀਆਂ ਜਾਂਦੀਆਂ ਹਨ।

ਉਨ੍ਹਾਂ ਨੇ ਚੀਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਸ ਦੇ ਮੱਦੇਨਜ਼ਰ ਬਜਟ ‘ਚ ਛੱਤਰੀਆਂ ਦੀ ਦਰਾਮਦ ‘ਤੇ 10 ਫੀਸਦੀ ਡਿਊਟੀ ਨੂੰ 20 ਫੀਸਦੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਘਰੇਲੂ ਛੱਤਰੀ ਨਿਰਮਾਤਾ ਐੱਮਐੱਸਐੱਮਈ ਕੰਪਨੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਘੱਟ ਡਿਊਟੀ ਕਾਰਨ ਚੀਨ ਤੋਂ ਛਤਰੀਆਂ ਦੀ ਦਰਾਮਦ ਦੇਸ਼ ‘ਚ ਲਗਾਤਾਰ ਵਧ ਰਹੀ ਹੈ। ਦਰਾਮਦ ਡਿਊਟੀ ਵਧਣ ਨਾਲ ਘਰੇਲੂ ਛੋਟੇ ਉੱਦਮੀਆਂ ਨੂੰ ਨਿਰਮਾਣ ਦਾ ਮੌਕਾ ਮਿਲੇਗਾ।

ਲੋਕ ਸਭਾ ‘ਚ ਸੀਤਾਰਮਨ ਨੇ ਇਹ ਵੀ ਦੱਸਿਆ ਕਿ ਸਾਲ 2013 ‘ਚ ਕਾਂਗਰਸ ਸ਼ਾਸਨ ਦੌਰਾਨ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਦੇ ਬਾਲੀ ਸਮਝੌਤੇ ‘ਚ ਸਰਕਾਰ ਨੇ ਅਜਿਹਾ ਸਮਝੌਤਾ ਕੀਤਾ ਸੀ, ਜਿਸ ਤਹਿਤ ਸਾਲ 2017 ਦੇ ਬਾਅਦ ਤੋਂ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਿਸਾਨਾਂ ਤੋਂ ਚੌਲਾਂ ਦੀ ਖਰੀਦਦਾਰੀ ਨਹੀਂ ਕਰ ਪਉਂਣਦੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਨੂੰ ਠੀਕ ਕੀਤਾ, ਤਾਂ ਹੀ ਅੱਜ ਅਸੀਂ ਕਿਸਾਨਾਂ ਤੋਂ ਅਨਾਜ ਖਰੀਦ ਕੇ ਗਰੀਬਾਂ ਵਿੱਚ ਵੰਡਣ ਦੇ ਯੋਗ ਹਾਂ।

ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਇਕੱਠੇ ਕੀਤੇ ਸੈੱਸ ਵਿੱਚੋਂ ਇਹ ਰਾਸ਼ੀ ਵੱਖ-ਵੱਖ ਕੇਂਦਰੀ ਪ੍ਰੋਗਰਾਮਾਂ ਤਹਿਤ ਸੂਬਿਆਂ ਨੂੰ ਦਿੱਤੀ ਜਾਂਦੀ ਹੈ। ਵਿੱਤੀ ਸਾਲ 2013-14 ‘ਚ ਕੇਂਦਰ ਵੱਲੋਂ ਸੂਬਿਆਂ ਨੂੰ 6 ਲੱਖ ਕਰੋੜ ਰੁਪਏ ਦਿੱਤੇ ਗਏ ਸਨ, ਜੋ ਮੌਜੂਦਾ ਵਿੱਤੀ ਸਾਲ ‘ਚ 17 ਲੱਖ ਕਰੋੜ ਦੇ ਪੱਧਰ ‘ਤੇ ਪਹੁੰਚ ਗਏ ਹਨ। ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ ਅਤੇ ਇਸਦੀ 4ਜੀ ਸੇਵਾ ਸ਼ੁਰੂ ਕਰਨ ਲਈ 24,000 ਕਰੋੜ ਰੁਪਏ ਦਿੱਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment