ਅੱਜ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ

TeamGlobalPunjab
1 Min Read

ਨਵੀਂ ਦਿੱਲੀ : 26 ਦਸੰਬਰ ਯਾਨੀ ਅੱਜ ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਣ ਵਾਲਾ ਹੈ। ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ ਅਤੇ 10:57 ਤੱਕ ਪ੍ਰਭਾਵੀ ਰਹੇਗਾ। ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ ਜੋ ਭਾਰਤ ਸਣੇ ਆਸਟਰੇਲੀਆ, ਫਿਲੀਪੀਨਸ, ਸਾਉਦੀ ਅਰਬ ਅਤੇ ਸਿੰਗਾਪੁਰ ਵਰਗੀ ਥਾਂਵਾਂ ਤੇ ਵੇਖਿਆ ਜਾ ਸਕੇਗਾ।

ਦੱਸ ਦਈਏ ਇਸ ਤੋਂ ਪਹਿਲਾਂ ਇਸ ਸਾਲ 6 ਜਨਵਰੀ ਅਤੇ 2 ਜੁਲਾਈ ਨੂੰ ਸੂਰਜ ਗ੍ਰਹਿਣ ਲੱਗਿਆ ਸੀ ਪਰ ਇਹ ਇਸ ਸਾਲ ਦਾ ਪੂਰਨ ਸੂਰਜ ਗ੍ਰਹਿਣ ਹੈ।

ਸੂਰਜ ਗ੍ਰਹਿਣ ਦਾ ਸਮਾਂ ਭਾਰਤੀ ਸਮੇਂ ਅਨੁਸਾਰ ਸੂਰਜ ਗ੍ਰਿਹਣ ਸਵੇਰੇ ਅੱਠ ਵਜੇ ਸ਼ੁਰੂ ਹੋਵੇਗਾ ਜਦਕਿ ਦੁਪਹਿਰ 1:36 ਮਿੰਟ ਉੱਤੇ ਖ਼ਤਮ ਹੋਵੇਗਾ।

Share this Article
Leave a comment