ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 11 ਵਜੇ ਦੇ ਕਰੀਬ ਜਦੋਂ ਮੇਰੇ ਕੋਲ ਸਤਿਕਾਰਯੋਗ ਪਦਮ ਸ਼੍ਰੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਆਡੀਓ ਪਹੁੰਚੀ ਤਾਂ ਸੁਣ ਕੇ ਮਨ ਪਸੀਜਿਆ ਗਿਆ।
ਇਸ ਆਡੀਓ ‘ਚ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਕੀਤੀ ਗੱਲਬਾਤ ਨੇ ਸੂਬਾ ਸਰਕਾਰ ਅਤੇ ਸਿਹਤ ਮੰਤਰੀ ਦੇ ਘਟੀਆ ਪ੍ਰਬੰਧ ਦੀ ਪੋਲ ਖੋਲ ਕੇ ਰੱਖ ਦਿੱਤੀ। ਜਿਸ ਕਦਰ ਖਾਲਸਾ ਜੀ ਦੀ ਦੇਹ ਦਾ ਨਿਰਾਦਰ ਹੋਇਆ ਉਹ ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹੈ ਪਰ ਸਰਕਾਰ ਇਸ ‘ਤੇ ਵੀ ਚੁੱਪ ਰਹੀ।
ਆਡੀਓ ‘ਚ ਸਾਫ਼ ਝਲਕਦਾ ਹੈ ਕਿ ਸਿਹਤ ਮੰਤਰੀ ਵੱਲੋਂ ਮਹਿਜ਼ ਝੂਠੇ ਦਾਅਵਿਆਂ ਦੇ ਗੇੜ ‘ਚ ਉਲਝਾਇਆ ਜਾ ਰਿਹਾ ਹੈ ਜਦਕਿ ਸਰਕਾਰੀ ਹਸਪਤਾਲਾਂ ‘ਚ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਨਿਰਮਲ ਸਿੰਘ ਖਾਲਸਾ ਜੀ ਦੇਹ ਦਾ ਨਿਰਾਦਰ ਕਰਨ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਬੇਇਨਸਾਫ਼ੀ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।