ਅੰਮ੍ਰਿਤਸਰ : ਦੇਸ਼ ਅੰਦਰ ਕਿਸ ਤਰੀਕੇ ਘਟ ਗਿਣਤੀਆਂ ਨਾਲ ਧੱਕੇ ਸ਼ਾਹੀ ਹੋ ਰਹੀ ਹੈ ਇਹ ਕਿਸੇ ਤੋਂ ਲੁਕੀ ਨਹੀਂ ਹੈ। ਹਾਲ ਹੀ ‘ਚ ਜੇਕਰ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੇ ਮਸਲੇ ਦੀ ਕਰ ਲਈਏ ਤਾਂ ਉਸ ਕੇਸ ਵਿਚ 300 ਤੋਂ ਵਧੇਰੇ ਬੇਕਸੂਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਿਨ੍ਹਾਂ ਵਿੱਚੋ ਕਈਆਂ ਨੂੰ ਰਿਹਾਅ ਵੀ ਕੀਤਾ ਗਿਆ ਹੈ। ਇਸੇ ਦਰਮਿਆਨ ਸਿੱਖ ਕੌਮ ਖਿਲਾਫ ਸਿਰਜੇ ਜਾ ਰਹੇ ਨੇਰੈਟਿਵ ਅਤੇ ਪੰਜਾਬ ਅੰਦਰ ਅਣਸੁਖਾਵੇਂ ਮਾਹੌਲ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋ ਸਿੱਖ ਵਿਦਵਾਨਾਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ। ਇਹ ਇਕੱਤਰਤਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗੀ।
ਦਸ ਦੇਈਏ ਕਿ ਇਸ ਵਿੱਚ ਸਿੱਖ ਵਿਦਵਾਨਾਂ ਤੋਂ ਇਲਾਵਾ ਸਮੂਹ ਦਲ ਪੰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਪਰਦਾਵਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਭਾਗ ਲੈਣਗੇ।
ਜਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਆਪਣੇ YouTube channel ਜ਼ਰੀਏ ਸਿੰਘ ਸਾਹਿਬ ਜੀ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਜਿਸ ਵਿਚ ਕਈ ਅਹਿਮ ਮੰਗਾਂ ਰੱਖੀਆਂ ਗਈਆਂ ਹਨ। ਇਹ ਅਪੀਲ ਕੀਤੀ ਗਈ ਹੈ ਕਿ ਅੱਜ ਦਾ ਪੰਥਕ ਇਕੱਠ ਇਨ੍ਹਾਂ ਮੰਗਾਂ ਨੂੰ ਮੰਨਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਘਰਸ਼ ਦਾ ਐਲਾਨ ਕਰੇ।
ਇਹ ਮੰਗਾਂ ਹਨ:
- Advertisement -
- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਸੰਘਰਸ਼ ਸ਼ੁਰੂ ਹੋਵੇ
- ਸਮੂਹ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਸਰਕਾਰ ਕੋਲ ਰੱਖੀ ਜਾਵੇ
- ਰਿਹਾਈ ਲਈ ਸਰਕਾਰ ਨੂੰ ਕੋਈ ਅਲਟੀਮੇਟਮ ਦੇਣ ਦੀ ਬਜਾਏ ਹਰੀਕੇ ਪੁਲ ਤੇ ਕੱਲ੍ਹ ਤੋਂ ਹੀ ਪੱਕਾ ਮੋਰਚਾ ਲਗਾਇਆ ਜਾਵੇ