ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਕੇ ਟਰੰਪ ਨੂੰ ਟੱਕਰ ਦੇ ਸਕਦੀ ਹੈ ਨਿੱਕੀ ਹੇਲੀ

Prabhjot Kaur
2 Min Read

ਵਾਸ਼ਿੰਗਟਨ: ਭਾਰਤੀ-ਅਮਰੀਕੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਨਿੱਕੀ ਹੇਲੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਦੀ ਆਪਣੀ ਯੋਜਨਾ ਦਾ ਰਸਮੀ ਐਲਾਨ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਪਾਰਟੀ ਦੀ ਪਹਿਲੀ ਆਗੂ ਹੋਵੇਗੀ। 51 ਸਾਲਾ ਹੇਲੀ ਦੱਖਣੀ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹਿ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਵੀ ਰਹਿ ਚੁੱਕੀ ਹੈ।

ਜੇਕਰ ਉਹ ਇਸ ਅਹੁਦੇ ਲਈ ਦਾਅਵਾ ਕਰਦੀ ਹੈ ਤਾਂ ਹੇਲੀ ਆਪਣੇ ਹੀ ਸਾਬਕਾ ਬੌਸ ਟਰੰਪ ਨਾਲ ਮੁਕਾਬਲਾ ਕਰਨ ਵਾਲੀ ਪਹਿਲੀ ਦਾਅਵੇਦਾਰ ਹੋਵੇਗੀ। ਟਰੰਪ ਫਿਲਹਾਲ ਆਪਣੀ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਲਈ ਇੱਕਲੇ ਰਿਪਬਲਿਕਨ ਹਨ। ਟਰੰਪ ਨੇ ਪਿਛਲੇ ਸਾਲ ਵ੍ਹਾਈਟ ਹਾਊਸ ਲਈ ਆਪਣਾ ਦਾਅਵਾ ਪੇਸ਼ ਕੀਤਾ ਸੀ।

ਸਾਬਕਾ ਗਵਰਨਰ ਦੇ ਸਮਰਥਕਾਂ ਨੂੰ ਜਲਦ ਹੀ 15 ਫਰਵਰੀ ਨੂੰ ਹੇਲੀ ਦੇ ਵਿਸ਼ੇਸ਼ ਐਲਾਨ ਦਾ ਜ਼ਿਕਰ ਕਰਨ ਵਾਲਾ ਇੱਕ ਸੱਦਾ ਪੱਤਰ ਮਿਲ ਸਕਦਾ ਹੈ। ਇਹ ਸਮਾਗਮ ਚਾਰਲਸਟਨ ਵਿਜ਼ਟਰ ਸੈਂਟਰ ਦੇ ਸ਼ੈੱਡ ਵਿਖੇ ਹੋਵੇਗਾ, ਜਿੱਥੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ।

ਹੇਲੀ ਨੇ ਇੱਕ ਬਿਆਨ ‘ਚ ਕਿਹਾ ਸੀ ਕਿ ਜੇਕਰ ਟਰੰਪ ਮੁੜ ਚੋਣ ਲੜਨ ਤਾਂ ਉਹ ਉਨ੍ਹਾਂ ਨੂੰ ਚੁਣੌਤੀ ਨਹੀਂ ਦੇਣਾ ਚਾਹੁੰਣਗੀ, ਪਰ ਹਾਲ ਹੀ ਦੇ ਸਮੇਂ ਵਿੱਚ ਉਨ੍ਹਾਂ ਦੇ ਸਟੈਂਡ ਵਿੱਚ ਬਦਲਾਅ ਆਇਆ ਹੈ, ਕਿਉਂਕਿ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਇੱਕ ਵੱਖਰੀ ਦਿਸ਼ਾ ਵੱਲ ਦੇਖਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਟਵੀਟ ਕੀਤਾ, ‘ਇਹ ਸਮਾਂ ਨਵੀਂ ਪੀੜ੍ਹੀ ਲਈ ਹੈ।’

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment