ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾ ਕੇ ਨਿਹੰਗ ਸਿੰਘ ਨੇ ਲਈ ਜ਼ਿੰਮੇਵਾਰੀ,ਸਾਥੀ ਸਣੇ ਗ੍ਰਿਫਤਾਰ

TeamGlobalPunjab
2 Min Read

ਲੁਧਿਆਣਾ:  ਇਕ ਨਿਹੰਗ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾਇਆ ਅਤੇ ਖੁਦ ਹੀ ਆਪਣਾ ਨਾਂ ਦੱਸ ਕੇ ਫੇਸਬੁੱਕ ‘ਤੇ ਇਸ ਘਟਨਾ ਨੂੰ ਵਾਇਰਲ ਕਰ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਜਿਥੇੱ ਵੀ ਰਾਜੀਵ ਗਾਂਧੀ ਦਾ ਬੁੱਤ ਲਗਾਇਆ ਜਾਵੇਗਾਉਹ ਉਸ ਨੂੰ ਅੱਗ ਲਾਉਣਗੇ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏਸੀਪੀ ਉੱਤਰੀ ਗੁਰਵਿੰਦਰ ਸਿੰਘਏਸੀਪੀ ਕੇਂਦਰੀ ਵਰਿਆਮ ਸਿੰਘਐਸਐਚਓ ਸਲੇਮ ਟਾਬਰੀ ਗੋਪਾਲ ਕ੍ਰਿਸ਼ਨਡਵੀਜ਼ਨ ਨੰਬਰ ਇੰਚਾਰਜ ਜਸਪਾਲ ਸਿੰਘ ਅਤੇ ਥਾਣਾ ਇੰਚਾਰਜ ਗੁਰਇਕਬਾਲ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ।ਘਟਨਾ ਸਲੇਮ ਟਾਬਰੀ ਦੇ ਪੀਰੂਬੰਦਾ ਇਲਾਕੇ ਦੀ ਹੈ। ਸਲੇਮ ਟਾਬਰੀ ਪੁਲਿਸ ਥਾਣੇ ਨੇ ਆਈਪੀਸੀ ਦੀ ਧਾਰਾ 153-ਏ (ਫਿਰਕੂਵਾਦ ਫੈਲਾਉਣਦੇ ਦੋਸ਼ ‘ਚ ਵੀਡੀਓ ਦੇ ਅਧਾਰ ਤੇ ਦੋਹਾਂ ਨਿਹੰਗ ਸਿੰਘਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਮੁਲਜ਼ਮ ਰਮਨਦੀਪ ਸਿੰਘ ਨਿਹੰਗ ਨਿਵਾਸੀ ਭੌਰਾ ਪਿੰਡ, ਜਲੰਧਰ ਬਾਈਪਾਸ ਅਤੇ ਸਤਪਾਲ ਨਵੀ ਨਿਵਾਸੀ ਪੀਰੂਬੰਦਾ ਨੂੰ ਕਾਸਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਤਪਾਲ ਨਵੀ ਕਈ ਅਪਰਾਧਕ ਕੇਸਾਂ ‘ਚ ਸ਼ਾਮਲ ਰਹਿ ਚੁੱਕਾ ਹੈ। ਉਸ ਦੇ ਖ਼ਿਲਾਫ਼ ਲੁੱਟ-ਖੋਹ ਦੇ ਅੱਧਾ ਦਰਜਨ ਕੇਸ ਦਰਜ ਹਨ ਅਤੇ ਰਮਨਦੀਪ ‘ਤੇ ਲੜਾਈ ਝਗੜੇ ਦੇ ਪਰਚੇ ਦਰਜ ਹਨ।ਘਟਨਾ ਦੀ ਜਾਣਕਾਰੀ ਮਿਲਣ ਤੇ ਸ਼ਹਿਰ ਦੇ ਕਾਂਗਰਸੀ ਨੇਤਾ ਸਿਮਰਜੀਤ ਸਿੰਘ ਮੰਡ ਮੌਕੇ ਤੇ ਪਹੁੰਚੇ।

ਦੱਸ ਦਈਏ ਕਿ ਪਹਿਲਾਂ ਰਾਜੀਵ ਗਾਂਧੀ ਦੀ ਇਸੇ ਮੂਰਤੀ ਤੇ ਕਾਲੀਖ਼ ਲਗਾਈ ਗਈ ਸੀ। ਜਿਸ ਦੇ ਦੋਸ਼ਾਂ ‘ਤੇ ਅਕਾਲੀ ਨੇਤਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਨੂੰ ਬਾਅਦ ‘ਚ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ। ਉਧਰ ਕਾਂਗਰਸ ਨੇਤਾ ਮੰਡ ਨੇ ਦੱਸਿਆ ਕਿ ਇਹ ਅੱਗ ਸ਼ਰਾਰਤੀ ਅਨਸਰ ਨਿਹੰਗ ਸਿੰਘ ਨੇ ਲਗਾਈ ਹੈ। ਉਨ੍ਹਾਂ ਨੇ ਪਹਿਲਾਂ ਵੀ ਧਮਕੀ ਦਿੱਤੀ ਹੈਉਹ ਡਰਦੇ ਨਹੀਂ।

Share This Article
Leave a Comment