ਸ੍ਰੀ ਮੁਕਤਸਰ ਸਾਹਿਬ: ਟਿਕਰੀ ਬਾਰਡਰ ‘ਤੇ ਹਲਕਾ ਲੰਬੀ ਕੈਂਪ ‘ਚ ਭੀਟੀਵਾਲਾ ਦੇ 35 ਸਾਲਾ ਕਿਸਾਨ ਬੋਹੜ ਸਿੰਘ ਸ਼ਹੀਦ ਹੋ ਗਿਆ। ਜਾਣਕਾਰੀ ਮੁਤਾਬਕ ਕਿਸਾਨ ਬੋਹੜ ਸਿੰਘ ਪਿਛਲੇ 35 ਦਿਨਾਂ ਤੋ ਟਿੱਕਰੀ ਬਾਰਡਰ ’ਤੇ ਕਿਸਾਨਾਂ ਨਾਲ ਅੰਦੋਲਨ ਕਰ ਰਿਹਾ ਸੀ। ਬੋਹੜ ਸਿੰਘ ਬੀਤੀ ਰਾਤ ਆਪਣੇ ਸਾਥੀਆਂ ਸਣੇ ਕੈਂਪ ਦੀ ਪਹਿਰੇਦਾਰੀ ਤੋਂ ਬਾਅਦ ਸਵੇਰੇ 3 ਵਜੇ ਸੁੱਤਾ ਸੀ। ਉਸਦੇ ਸਾਥੀਆਂ ਨੇ ਆ ਕੇ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮ੍ਰਿਤ ਪਾਇਆ ਗਿਆ।
ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਤੇ ਇੱਕ 12 ਸਾਲਾ ਪੁੱਤਰ ਛੱਡ ਗਿਆ ਹੈ। ਬੋਹੜ ਸਿੰਘ ਦੀ ਮ੍ਰਿਤਕ ਦੇਹ ਬਹਾਦੁਰਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਰਖਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਲਾਸ਼ ਦਾ ਪੋਸਟਮਾਰਟਮ ਯੂਨੀਅਨ ਦੀ ਮੰਗ ਅਨੁਸਾਰ ਪੰਜਾਬ ਸਰਕਾਰ ਵਲੋਂ ਵਾਰਸਾਂ ਨੂੰ 10 ਲੱਖ ਮੁਆਵਜ਼ਾ, ਨੌਕਰੀ ਅਤੇ ਕਰਜ਼ਾ ਮਾਫ਼ੀ ਹੋਣ ਬਾਅਦ ਕਰਵਾਇਆ ਜਾਵੇਗਾ।