ਕੁਲ੍ਹੜ ਪੀਜ਼ਾ ਜੋੜੇ ਤੋਂ ਬਾਅਦ ਨੇਹਾ ਕੱਕੜ ਤੇ ਉਸਦਾ ਪਤੀ ਵੀ ਵਿਵਾਦਾਂ ‘ਚ, ਨਿਹੰਗਾਂ ਨੇ ਦਿੱਤੀ ਚਿਤਾਵਨੀ

Global Team
3 Min Read

ਬਿਉਰੋ ਰਿਪੋਰਟ: ਕੁਲ੍ਹੜ ਪੀਜ਼ਾ ਜੋੜੇ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਨੇਹਾ ਕੱਕੜ (Neha Kakkar) ਅਤੇ ਉਦ ਦੇ ਪਤੀ ਗਾਇਕ ਰੋਹਨਪ੍ਰੀਤ ਸਿੰਘ (Rohanpreet Singh) ਹੁਣ ਵਿਵਾਦਾਂ ‘ਚ ਘਿਰ ਗਏ ਹਨ। ਬਾਬਾ ਬੁੱਢਾ ਦਲ ( Baba Budha Dal)  ਦੇ ਨਿਹੰਗ ਮਾਨ ਸਿੰਘ ਅਕਾਲੀ (Nihang Mann Singh Akali ) ਨੇ ਵੀਡੀਓ ਜਾਰੀ ਕਰਕੇ ਦੋਵਾਂ ਨੂੰ ਚਿਤਾਵਨੀ ਦਿੱਤੀ ਹੈ। ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਕਿ ਨੇਹਾ ਕੱਕੜ ਨੂੰ ਆਪਣੇ ਪਤੀ ਨੂੰ ਪਰਦੇ ਪਿੱਛੇ ਰੱਖਣਾ ਚਾਹੀਦਾ ਹੈ। ਲੋਕਾਂ ਦੇ ਸਾਹਮਣੇ ਇਤਰਾਜ਼ਯੋਗ ਹਰਕਤਾਂ ਕਰਕੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ?

ਇਸ ਤੋਂ ਇਲਾਵਾ ਨਿਹੰਗ ਮਾਨ ਸਿੰਘ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਗ਼ਲਤ ਸਮੱਗਰੀ ਪੋਸਟ ਕਰਨ ਵਾਲਿਆਂ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਜਾਵੇਗਾ। ਦੂਜੀ ਵਾਰ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ। ਇਸ ਲਈ ਭਾਵੇਂ ਸਾਨੂੰ ਜੇਲ੍ਹ ਜਾਣਾ ਪਵੇ। ਅਸੀਂ ਸਮਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਹੀਂ ਫੈਲਣ ਦੇਵਾਂਗੇ।

ਉਹਨਾਂ ਸਾਫ ਚਿਤਾਵਨੀ ਦਿੰਦੇ ਕਿਹਾ- ਹੁਣ ਵਾਰੀ ਹੈ ਬਾਲੀਵੁੱਡ ਗਾਇਕਾ ਨੇਹਾ ਕੱਕੜ ਦੀ। ਨੇਹਾ ਕੱਕੜ ਤੱਕ ਸਾਡਾ ਸੁਨੇਹਾ ਪਹੁੰਚਾ ਦੇਣਾ ਕਿ ਬੀਬੀ ਆਪਣੇ ਪਤੀ ਨੂੰ ਪਰਦੇ ਪਿੱਛੇ ਰੱਖ। ਤੁਸੀਂ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਥੋੜੀ ਸ਼ਰਮ ਕਰੋ, ਤੁਸੀਂ ਲੋਕ ਕਿਹੜੀਆਂ ਚੀਜ਼ਾਂ ਲੈ ਕੇ ਬੈਠੇ ਹੋ? ਅਸੀਂ ਮੰਨ ਗਏ ਕਿ ਤੁਸੀਂ ਲੋਕ ਫਿਲਮ ਸਟਾਰ ਅਤੇ ਚੰਗੇ ਗਾਇਕ ਹੋ, ਤਾਂ ਕੋਈ ਚੰਗਾ ਕੰਮ ਕਰ ਲਉ ਤੇ ਆਪਣੇ ਵਿਚਾਰ ਵੀ ਚੰਗੇ ਰੱਖੋ। ਤੁਸੀਂ ਲੋਕ ਆਪਣੇ ਬੱਚਿਆਂ ਨੂੰ ਕੀ ਪਰੋਸ ਰਹੇ ਹੋ? ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਅਤੇ ਅਸ਼ਲੀਲਤਾ ਦੇ ਦੋ ਦਰਿਆ ਵਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਸ਼ਲੀਲਤਾ ਪਰੋਸਣ ਵਾਲੇ ਕੋਈ ਨਹੀਂ ਸਗੋਂ ਸਾਡਾ ਆਪਣੇ ਸਰਦਾਰ ਭਰਾ ਹਨ। ਪਰ, ਉਹ ਲੋਕ ਅਸਲੀ ਸਰਦਾਰ ਨਹੀਂ ਹਨ, ਸਗੋਂ ਇੱਥੋਂ-ਉਧਰੋਂ ਆ ਕੇ ਸਰਦਾਰ ਬਣ ਗਏ ਹਨ। ਜਿਨ੍ਹਾਂ ਨੂੰ ਪੁਰਖਿਆਂ ਦੀ ਸਰਦਾਰੀ ਵਿਰਾਸਤ ਵਿੱਚ ਮਿਲੀ ਹੈ, ਉਹ ਇਸ ਦਾ ਸਤਿਕਾਰ ਕਰਦੇ ਹਨ। ਮੈਨੂੰ ਲਾਹੌਰ ਦਾ ਦਰਵਾਜ਼ਾ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਸਾਡੇ ਰਾਡਾਰ ’ਤੇ ਹਨ, ਜੋ ਸੋਸ਼ਲ ਮੀਡੀਆ ’ਤੇ ਗਲਤ ਸਮੱਗਰੀ ਪੋਸਟ ਕਰਦੇ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment