2016 ‘ਚ ਹੋਏ ਪਠਾਨਕੋਟ ਏਅਰਬੇਸ ਹਮਲੇ ਦੀ ਜਾਂਚ ਕਰਨ ਵਾਲੇ ਐੱਨਆਈਏ ਅਧਿਕਾਰੀ ਦਾ ਦੇਹਾਂਤ

TeamGlobalPunjab
1 Min Read

ਨਵੀਂ ਦਿੱਲੀ: ਭਾਰਤੀ ਪੁਲਿਸ ਦੇ ਸੇਵਾਮੁਕਤ ਅਧਿਕਾਰੀ ਸੰਜੀਵ ਕੁਮਾਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ ‘ਚ ਰਹਿਣ ਦੌਰਾਨ ਉਨ੍ਹਾਂ ਨੇ 2016 ਵਿੱਚ ਪਠਾਨਕੋਟ ਏਅਰਫੋਰਸ ਬੇਸ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਦੀ ਅਗਵਾਈ ਕੀਤੀ ਸੀ। ਉਸ ਵੇਲੇ ਉਹ 61 ਸਾਲ ਦੇ ਸਨ। ਉਹ ਇਸ ਸਾਲ ਫਰਵਰੀ ਵਿੱਚ ਸੇਵਾ ਮੁਕਤ ਹੋਏ ਸਨ।

ਉਨ੍ਹਾਂ ਨੇ ਐੱਨਆਈਏ ਵਿੱਚ ਸੱਤ ਸਾਲਾਂ ਤੱਕ ਕੰਮ ਕੀਤਾ ਸੀ। 1987 ਬੈਚ ਅਤੇ ਮੱਧ ਪ੍ਰਦੇਸ਼ ਕੈਡਰ ਦੇ ਆਈਪੀਐਸ ਅਧਿਕਾਰੀ ਸਿੰਘ ਨੇ ਸ਼ੁੱਕਰਵਾਰ ਨੂੰ ਗੁਰੁਗ੍ਰਾਮ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।

ਜਾਂਚ ਏਜੰਸੀ ਵਿੱਚ ਉਨ੍ਹਾਂ ਦੇ ਸਾਬਕਾ ਸਾਥੀ ਜੀਪੀ ਸਿੰਘ ਨੇ ਉਨ੍ਹਾਂ ਦੇ ਦਿਹਾਂਤ ਵਾਰੇ ਟਵੀਟ ਕਰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਇੱਕ ਬੁਰਾ ਦਿਨ। 1987 ਬੈਚ ਦੇ ਆਈਪੀਐਸ ਅਧਿਕਾਰੀ ਸੰਜੀਵ ਕੁਮਾਰ ਸਿੰਘ ਦਾ ਡੇਂਗੂ ਨਾਲ ਦੇਹਾਂਤ ਹੋ ਗਿਆ। ਇਹ ਐਨਆਈਏ ਵਿੱਚ ਮੇਰੇ ਸਲਾਹਕਾਰ ਹਮੇਸ਼ਾ ਮੇਰੇ ਵਿਚਾਰਾਂ ਵਿੱਚ ਰਹਿਣਗੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਸਿੰਘ ਦੇ ਦਿਹਾਂਤ ਤੇ ਐੱਨਆਈਏ ਨੇ ਵੀ ਸੋਗ ਜ਼ਾਹਰ ਕੀਤਾ ਹੈ।

Share this Article
Leave a comment