ਨਿਊਯਾਰਕ: ਧੰਨ-ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ‘ਤੇ ਮਨਾਇਆ ਗਿਆ

TeamGlobalPunjab
2 Min Read

ਨਿਊਯਾਰਕ: ਸ੍ਰੀ ਗੁਰੁ ਰਾਮਦਾਸ ਜੀ ਦਾ ਗੁਰਪੁਰਬ ਉਨ੍ਹਾਂ ਨਾਂ ਤੇ ਬਣੀ ਜੱਥੇਬੰਦੀ ਗੁਰੁ ਰਾਮਦਾਸ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਨਿਊਯਾਰਕ ਵਲੋਂ ਸਿੱਖ ਕਲਚਰਲ ਸੁਸਾਇਟੀ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ਤੇ ਮਨਾਇਆ ਗਿਆ।

22 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਈ ਅਤੇਦਿਨ ਐਤਵਾਰ 24 ਅਕਤੂਬਰ ਸਵੇਰੇ 10 ਵਜੇ ਭੋਗ ਪੈਣ ਉਪਰੰਤ ਸਾਰਾ ਦਿਨ ਦਿਵਾਨ ਹਾਲ ‘ਚ ਰਾਗੀ,ਢਾਡੀ ਅਤੇ ਕਥਾ ਵਾਚਕ ਨੇ ਗੁਰੂ ਸਾਗਿਬ ਜੀ ਦੀ ਜੀਵਨੀ ਅਤੇ ਬਾਣੀ ਨਾਲ ਜੋੜਿਆ।

- Advertisement -

ਗੁਰੂ ਘਰ ਦੇ ਬਾਹਰ ਦਾ ਦ੍ਰਿਸ਼ ਹਰਿਮੰਦਰ ਸਾਹਿਬ ਵਰਗਾ ਲਗ ਰਿਹਾ ਸੀ।ਗੁਰੁ ਰਾਮਦਾਸ ਸੁਸਾਇਟੀ ਦੇ ਮੈਂਬਰਾਂ ਨੇ ਜਿਥੇ ਗੁਰੁ ਘਰ ਦੇ ਬਾਹਰ ਵਖ-ਵਖ ਤਰ੍ਹਾਂ ਦੇ ਸਟਾਲ ਲਾ ਕੇ ਸੰਗਤਾਂ ਦੀ ਸੇਵਾ ਕੀਤੀ ਉਥੇ ਮੈਂਬਰਾਂ ਦਾ ਗੁਰੁ ਘਰ ਦੀ ਬਿਲਡਿੰਗ ਦੀ ਰਿਪੇਅਰ ‘ਚ ਵਡਾ ਯੋਗਦਾਨ ਹੈ। ਉਨ੍ਹਾਂ ਇਕ ਹਫਤੇ ਪਹਿਲਾ ਹੀ ਬਿਲਡਿੰਗ ਦੇ ਫਰੰਟ ਸਟੈਪ ਅਤੇ ਪਿਲਰ ਤੇ ਮਾਰਬਲ ਦੀ ਸੇਵਾ ਕੀਤੀ।ਗੁਰੂ ਘਰ ਪੂਰੀ ਤਰ੍ਹਾਂ ਲਾਈਟਾਂ ਅਤੇ ਲੜੀਆਂ ਨਾਲ ਸਜਾਇਆ ਗਿਆ ਸੀ।

ਇਸ ਮੌਕੇ ਗੁਰੂ ਘਰ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਕੰਗ ਅਤੇ ਵਾਈਸ ਪ੍ਰਧਾਨ ਸ.ਕੁਲਵੰਤ ਸਿੰਘ ਨੇ ਗੁਰ ਪੁਰਬ ਦੀ ਵਧਾਈ ਦਿਤੀ ਅਤੇ ਗੁਰੂ ਰਾਮਦਾਸ ਸੁਸਾਇਟੀ ਦੇ ਚੰਗੇ ਕੰਮਾ ਦੀ ਸ਼ਲਾਘਾ ਕੀਤੀ।

ਗੁਰੂ ਰਾਮਦਾਸ ਸੁਸਾਇਟੀ ਦੇ ਮੈਂਬਰਾਂ ਨੂੰ ਸ਼ੀਲਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

- Advertisement -

ਸਿੱਖ ਕਲਚਰਲ ਸੁਸਾਇਟੀ ਦੇ ਚੇਅਰਮੈਨ ਅਤੇ ਗੁਰੂ ਰਾਮਦਾਸ ਸੁਸਾਇਟੀ ਦੇ ਪ੍ਰਧਾਨ ਸ.ਬੂਟਾ ਸਿੰਘ ਚੀਮਾ ਨੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿਤੀ।ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੁ ਰਾਮਦਾਸ ਸੁਸਾਇਟੀ ਦੇ ਸਮੁਚੇ ਮੈਂਬਰਾਂ ਦਾ ਇਸ ਸਮੇ ‘ਚ ਸੇਵਾ ਭਾਵਨਾ ਨਾਲ ਸਾਥ ਦੇਸ ਦਾ ਧਨਵਾਦ ਕੀਤਾ।ਮਾਨ ਗੁਰੱਪ ਅਤੇ ਸੰਤ ਪ੍ਰੇਮ ਸਿੰਘ ਸੁਸਾਇਟੀ ਦਾ ਵੀ ਧੰਨਵਾਦ ਕੀਤਾ।

ਆਉਣ ਵਾਲੇ ਸਮੇਂ ‘ਚ ਵੀ ਇਸ ਤਰ੍ਹਾਂ ਵੱਧ ਚੜ੍ਹ ਗੁਰੂ ਘਰ ਦੀ ਸੇਵਾ ਕਰਨ ਦੀ ਅਪੀਲ ਕੀਤੀ।ਉਨ੍ਹਾ ਨੇ ਗੁਰੂ ਘਰ ਦੇ ਸਮੁਚੇ ਸਟਾਫ ਭਾਈ ਧਰਮਵੀਰ ਸਿੰਘ ਜੀ , ਲੰਗਰ ਵਾਲੇ ਸਾਰੇ ਸਿੰਘ ਅਤੇ ਗੁਰੂ ਘਰ ਦੀ ਸਾਰੀ ਸੰਗਤ ਦਾ ਸਾਥ ਦੇਣ ਤੇ ਬਹੁਤ ਬਹੁਤ ਧੰਨਵਾਦ ਕੀਤ ।

 

Share this Article
Leave a comment