Home / News / 28 ਅਗਸਤ ਨੂੰ ਨਿਊਯਾਰਕ ‘ਚ ਲੱਗਣਗੀਆਂ ਤੀਆਂ

28 ਅਗਸਤ ਨੂੰ ਨਿਊਯਾਰਕ ‘ਚ ਲੱਗਣਗੀਆਂ ਤੀਆਂ

ਨਿਊਯਾਰਕ (ਗਿੱਲ ਪ੍ਰਦੀਪ ): ਸੁਪਰ ਐਂਟਰਟੇਨਮੈਂਟ ਅਤੇ ਬਲਵਿੰਦਰ ਸਿੰਘ ਬਾਜਵਾ ਵਲੋਂ ਆਉਣ ਵਾਲੀ 28 ਅਗਸਤ 2021  ਨੂੰ ਨਿਊਯਾਰਕ ‘ਚ ਤੀਆਂ ਦਾ ਮੇਲਾ ਲਗਾਇਆ ਜਾ ਰਿਹਾ ਹੈ। ਜੋ ਕੇ ਹਿੰਦੂ ਆਡੀਟੋਰੀਅਮ ਫਲਸ਼ਿੰਗ ਨਿਊਯਾਰਕ ਵਿਖੇ ਹੋਵੇਗਾ।ਇਕ ਪ੍ਰੈਸ ਕਾਨਫਰੰਸ ਕਰਕੇ ਇਸ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੇਲੇ ‘ਚ ਕਈ ਨਾਮਵਰ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ ਜਿੰਨ੍ਹਾਂ’ਚ ਸੁਨੀਤਾ ਭੱਟੀ,ਰੇਸ਼ਮ ਸਿੰਘ ਰੇਸ਼ਮ,ਬਾਲੀਵੁੱਡ ਗਾਇਕਾ ਦਰਸ਼ਨਾਂ ਮੇਨਨ,ਅਤੇ ਰੀਤੂ ਸਾਗਰ ਆਪਣੀ ਮਿੱਠੀ ਆਵਾਜ਼ ਨਾਲ ਰੰਗ ਬੰਨਣਗੇ। ਇਸ ਮੌਕੇ ਸ਼ੈਰੀ ਦੱਤਾ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ ਅਤੇ ਪ੍ਰੋਗਰਾਮ ਨੂੰ ਹੋਸਟ ਕਰਨਗੇ। ਇਸ ਨਾਲ ਹੀ ਗਿੱਧਾ, ਸੋਲੋ ਪ੍ਰੋਫਾਰਮੈਂਸ ਅਤੇ ਸੋਲੋ ਡਾਂਸ ਵੀ ਹੋਵੇਗਾ। ਇੰਨ੍ਹਾਂ ਹੀ ਨਹੀਂ ਸਗੋਂ ਤੀਆਂ ਦੇ ਇਸ ਮੇਲੇ ‘ਚੋਂ ਹੀ ਮਿਸ/ਮਿਸਜ਼ ਪੰਜਾਬਣ ਦੀ ਵੀ ਚੋਣ ਕੀਤੀ ਜਾਵੇਗੀ। ਬਲਵਿੰਦਰ ਸਿੰਘ ਬਾਜਵਾ ਵਲੋਂ ਹਮੇਸ਼ਾਂ ਹੀ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ‘ਚ ਪ੍ਰਫੁਲਤ ਕਰਨ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਸ਼ੋਅ ਆਰਗੇਨਾਈਜ਼ ਕੀਤੇ ਜਾ ਰਹੇ ਹਨ ,ਜਿੰਨ੍ਹਾਂ ‘ਚ ਕਈ ਨਾਮਵਾਰ ਕਲਾਕਾਰਾਂ ਦੇ ਸ਼ੋਅ ਹੋ ਚੁੱਕੇ ਹਨ। ਉਨ੍ਹਾਂ ਵਲੋਂ ਕੋਵਿਡ 19 ਤੋਂ ਬਾਅਦ ਇਹ ਪਹਿਲਾ ਮੇਲਾ ਨਿਊਯਾਰਕ ਵਿੱਚ ਲਗਾਇਆ ਜਾ ਰਿਹਾ ਹੈ। ਪਹਿਲਕਦਮੀ ਕਰਦਿਆਂ ਨਿਊਯਾਰਕ ‘ਚ ਮੇਲਿਆ ਦੀ ਸ਼ੂਰੁਆਤ ਆਉਣ ਵਾਲੀ 28 ਅਗਸਤ 2021 ਨੂੰ ਦੁਬਾਰਾ ਹੋਵੇਗੀ। ਬਲਵਿੰਦਰ ਸਿੰਘ ਬਾਜਵਾ ਵਲੋਂ ਸਾਰਿਆਂ ਨੂੰ ਗੁਜ਼ਾਰਿਸ਼ ਕੀਤੀ ਗਈ ਕੇ ਜਲਦ ਤੋਂ ਜਲਦ ਟਿਕਟਾਂ ਲੈ ਕੇ 28 ਅਗਸਤ ਨੂੰ ਹੁਮ-ਹੁੰਮਾ ਕੇ ਪਹੁੰਚ ਕੇ ਮੇਲੇ ਦੀ ਰੋਣਕ ‘ਚ ਵਾਧਾ ਕੀਤਾ ਜਾਵੇ।

Check Also

ਆਮ ਆਦਮੀ ਪਾਰਟੀ ਸਮਝੌਤੇ ਵਾਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜੀ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਦੋਂ …

Leave a Reply

Your email address will not be published. Required fields are marked *