ਹਨੀਮੂਨ ਤੋਂ ਪਰਤੇ ਰੋਪੜ ਦੇ ਨੌਜਵਾਨ ‘ਚ ਦਿਖੇ ਕੋਰੋਨਾ ਵਾਇਰਸ ਦੇ ਲੱਛਣ, ਜੋੜਾ ਆਈਸੋਲੇਸ਼ਨ ਵਾਰਡ ‘ਚ ਭਰਤੀ

TeamGlobalPunjab
1 Min Read

ਰੋਪੜ: ਦੁਬਈ ‘ਚ ਹਨੀਮੂਨ ਤੋਂ ਪਰਤੇ ਜੋੜੇ ‘ਚੋਂ ਨੌਜਵਾਨ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਉਸਨੂੰ ਅਤੇ ਉਸਦੀ ਪਤਨੀ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਨਵਵਿਵਾਹਿਤ ਜੋੜਾ 28 ਫਰਵਰੀ ਨੂੰ ਦੁਬਈ ਤੋਂ ਪਰਤਿਆ ਸੀ। ਛੇ ਦਿਨ ਪਹਿਲਾਂ 13 ਮਾਰਚ ਨੂੰ ਨੌਜਵਾਨ ਦੀ ਸਿਹਤ ਖ਼ਰਾਬ ਹੋ ਗਈ। ਉਸ ਨੂੰ ਬੁਖਾਰ ਅਤੇ ਜ਼ੁਖਾਮ ਹੋ ਗਿਆ।

ਪਹਿਲਾਂ ਨੌਜਵਾਨ ਘਰੇ ਹੀ ਦਵਾਈ ਲੈਂਦਾ ਰਿਹਾ ਸੁਧਾਰ ਨਾਂ ਹੋਣ ‘ਤੇ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਿਲ੍ਹਾ ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਅਤੇ ਉਸਦੀ ਪਤਨੀ ਦੇ ਸੈਂਪਲ ਲੈ ਕੇ ਬੁੱਧਵਾਰ ਸ਼ਾਮ ਪੀਜੀਆਈ ਚੰਡੀਗੜ ਭੇਜ ਦਿੱਤੇ। ਸਿਵਲ ਸਰਜਨ ਡਾਕਟਰ ਐੱਚ.ਐੱਨ. ਸ਼ਰਮਾ ਨੇ ਦੱਸਿਆ ਕਿ ਸੈਂਪਲ ਪੀਜੀਆਈ ਚੰਡੀਗੜ੍ਹ ਭੇਜੇ ਗਏ ਹਨ ਅਤੇ ਉੱਥੋਂ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

ਦੱਸ ਦਈਏ  ਹੁਣ ਤੱਕ ਪੰਜਾਬ ‘ਚ ਦੋ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਬੀਤੇ ਦਿਨੀਂ ਇੱਕ ਦੀ ਮੌਤ ਹੋ ਗਈ।

Share this Article
Leave a comment