Home / News / ਨਿਊ ਯਾਰਕ ਪੁਲਿਸ ਵਲੋਂ ਪੰਜਾਬੀਆਂ ਨੂੰ ਦਿੱਤਾ ਗਿਆ ਮਾਣ

ਨਿਊ ਯਾਰਕ ਪੁਲਿਸ ਵਲੋਂ ਪੰਜਾਬੀਆਂ ਨੂੰ ਦਿੱਤਾ ਗਿਆ ਮਾਣ

ਨਿਊ ਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ) : ਨਿਊ ਯਾਰਕ ਪੁਲਿਸ ਡਿਪਾਰਟਮੈਂਟ ਵਲੋਂ ਹਰ ਸਾਲ ਹੀ ਵੱਖ-ਵੱਖ ਕਮਿਊਨਿਟੀਆਂ ਨਾਲ ਮਿਲ ਕੇ ਇਕ ਪ੍ਰੋਗਰਾਮ ਉਲੀਕਿਆ ਜਾਂਦਾ ਹੈ।ਜਿਸਨੂੰ ਨੈਸ਼ਨਲ ਨਾਈਟ ਆਉਟ ਅਗੇਂਸਟ ਕ੍ਰਾਈਮ ਦਾ ਨਾਮ ਦਿਤਾ ਗਿਆ ਹੈ। ਇਸ ਪ੍ਰੋਗਾਮ ਦਾ ਆਯੋਜਨ ਨਿਊਯਾਰਕ ਦੀਆਂ ਵੱਖ-ਵੱਖ ਪਾਰਕਾਂ ‘ਚ ਕੀਤਾ ਜਾਂਦਾ ਹੈ। ਇਹ ਸਾਰਾ ਪ੍ਰੋਗਰਾਮ ਬੀਤੇ ਦਿਨ੍ਹੀ 102ਥਾਣਾ ਵਲੋਂ ਫੋਰੈਸਟ ਪਾਰਕ ‘ਚ ਰੱਖਿਆ ਗਿਆ। ਇਸ ਪ੍ਰੋਗਰਾਮ ‘ਚ ਪੁਲਿਸ ਲੋਕਾਂ ਨਾਲ ਰੱਲ-ਮਿਲ ਕੇ ਕੀਤੇ ਹੋਏ ਕੰਮਾ ਨੂੰ ਯਾਦ ਕਰਦੇ ਹਨ ਅਤੇ ਪੁਲਿਸ ਵਲੋਂ ਲੋਕਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਦਸ ਦਈਏ ਨਿਊ ਯਾਰਕ ਪੁਲਿਸ ਇਕ ਮੰਨੀ ਪ੍ਰਮੰਨੀ ਪੁਲਿਸ ਹੈ ਜੋ ਲੋਕਾਂ ਦੀ ਸੁਰੱਖਿਆ  ਲਈ ਤੱਤਪਰ ਤਿਆਰ ਰਹਿੰਦੀ ਹੈ।ਨਿਊ ਯਾਰਕ ਪੁਲਿਸ ਦਾ ਲੋਕ ਵੀ ਹਮੇਸ਼ਾਂ ਧੰਨਵਾਦ ਕਰਦੇ ਹਨ। ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਰਹੀ ਕਿ ਇਥੇ ਵਿਸ਼ੇਸ਼ ਤੋਰ ‘ਤੇ ਪੰਜਾਬੀਆਂ ਨੂੰ ਬੁਲਾਇਆ ਗਿਆ ਅਤੇ ਪੰਜਾਬੀ ਕਮਿਊਨਿਟੀ ਦੇ ਕਈ ਨੂੰਮਾਇਦਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਸਿੱਖ ਆਫੀਸਰ ਐਸੋਸੀਏਸ਼ਨ ਦੇ ਵੀ ਕਈ ਨਮਾਇੰਦੇ ਇਸ ਪ੍ਰੋਗਰਾਮ ‘ਚ ਖਾਸ ਤੌਰ ‘ਤੇ ਪਹੁੰਚੇ।ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਨਿਊ ਯਾਰਕ ਪੁਲਿਸ ‘ਚ ਵੀ ਆਪਣੇ ਪੰਜਾਬੀ ਪੂਰੇ ਸਿੱਖੀ ਸਰੂਪ ‘ਚ ਹਨ। ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਦੇ ਕਈ ਨਮਾਇੰਦੇ ਇਸ ਪ੍ਰੋਗਰਾਮ ‘ਚ ਪਹੁੰਚੇ।ਹਰਬੰਸ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਸੰਗੋਜਲਾ ਨੇ ਵੀ ਇਸ ਪ੍ਰੋਗਰਾਮ ‘ਚ ਖਾਸ ਤੋਰ ‘ਤੇ ਸ਼ਿਰਕਤ ਕੀਤੀ। ਦਸ ਦਈਏ ਹਰਬੰਸ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਸੰਗੋਜਲਾ ਜੋ ਕੇ ਲੰਮੇ ਸਮੇਂ ਤੋਂ ਪੁਲਿਸ ਨਾਲ ਕੰਮ ਕਰ ਰਹੇ ਹਨ ਅਤੇ ਪੰਜਾਬੀ ਕਮਿਊਨਿਟੀ ਤੇ ਨਿਊ ਯਾਰਕ ਦੀ ਪੁਲਿਸ ‘ ਚ ਇਕ ਕੜੀ ਦੇ ਤੌਰ ‘ਤੇ ਕੰਮ ਕਰਦੇ ਹਨ। ਅਮਰੀਕ ਸਿੰਘ ਪਿਹੋਵਾ ,ਜਸਵਿੰਦਰ ਸਿੰਘ ਜੱਸੀ ਅਤੇ ਬਲਦੇਵ ਸਿੰਘ ਹਰਿਆਣਾ ਨੂੰ ਵੀ ਵਿਸ਼ੇਸ਼ ਤੋਰ ‘ਤੇ ਇਸ ਪ੍ਰੋਗਰਾਮ ‘ਚ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ‘ਚ ਪੁਲਿਸ ਦੇ ਨਾਲ-ਨਾਲ ਕਈ ਵੱਡੇ ਅਮਰੀਕਨ ਲੀਡਰ ਵੀ ਸ਼ਾਮਿਲ ਹੋਏ। ਇਸ ਦੌਰਾਨ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਿਆ ਗਿਆ।ਵੱਖ-ਵੱਖ ਫਰੀ ਖਾਣ ਪੀਣ ਦੀਆਂ ਸਟਾਲਜ਼  ਲਗਾਈਆਂ ਗਈਆ। ਇਸਦੇ ਨਾਲ ਮਨੋਰੰਜਨ ,ਰੈਫਲ ਪ੍ਰਾਈਜ਼ ਨੇ ਵੀ ਲੋਕਾਂ ਦਾ ਧਿਆਨ ਆਪਣੇ ਵਲ ਖਿਚਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਵੱਖ-ਵੱਖ ਕਮਿਊਨਿਟੀਆਂ ‘ਚ ਇਕ ਦੂਜੇ ਪ੍ਰਤੀ ਅਤੇ ਪੁਲਿਸ ਪ੍ਰਤੀ ਲੋਕਾਂ ਦਾ ਚੰਗਾ ਨਜ਼ਰੀਆ ਬਣ ਸਕੇ।ਇਸ ਦੌਰਾਨ ਲੋਕਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਕਿ ਪੁਲਿਸ ਲੋਕਾਂ ਦੀ ਹਿਫਾਜ਼ਤ ਲਈ ਹੈ,ਉਨ੍ਹਾਂ ਦੀ ਸਹਾਇਤਾ ਲਈ ਹੈ ਭਾਵ ਇਕ ਕਿਸਮ ਨਾਲ ਪੁਲਿਸ ਲੋਕਾਂ ਦੀ ਦੋਸਤ ਹੈ। ਕੋਵਿਡ ਕਾਲ ‘ਚ ਸਾਰੇ ਘਰਾਂ ‘ਚ ਬੈਠਣ ਲਈ ਮਜ਼ਬੂਰ ਹੋ ਗਏ ਸਨ।ਪਰ ਹੁਣ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ਤੋਂ ਬਾਅਦ ਜ਼ਿੰਦਗੀ ਇਕ ਵਾਰ ਫਿਰ ਤੋਂ ਲੀਹ ‘ਤੇ ਆਉਣੀ ਸ਼ੁਰੂ ਹੋ ਗਈ ਹੈ।ਜਿਸ ਤੋਂ ਬਾਅਦ ਹੀ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ।ਕੋਵਿਡ ਦੌਰਾਨ ਵੀ ਨਿਊ ਯਾਰਕ ਪੁਲਿਸ ਨੇ ਅਹਿਮ ਭੂਮਿਕਾ ਨਿਭਾਈ ਹੈ।   ਪੰਜਾਬੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਹੈ ਅਤੇ ਪੰਜਾਬੀਆਂ ‘ਚ ਇਕ ਖੁਸ਼ੀ ਦੀ ਲਹਿਰ ਵੀ ਹੈ ਕਿ ਨਿਊ ਯਾਰਕ ਪੁਲਿਸ ਵਲੋਂ ਉਨ੍ਹਾਂ ਨੂੰ ਇਨ੍ਹਾਂ ਮਾਣ ਦਿਤਾ ਗਿਆ ਹੈ। ਨਿਊਯਾਰਕ ਪੁਲਿਸ ਸਾਰੀਆਂ ਕਮਿਊਨਿਟੀਆਂ ਦੇ ਨਾਲ-ਨਾਲ ਪੰਜਾਬੀਆਂ ਨੂੰ ਵੀ ਉਨ੍ਹਾਂ ਦਾ ਬਣਦਾ ਮਾਣ ਅਤੇ ਸਤਿਕਾਰ ਦੇ ਰਹੀ ਹੈ।  

Check Also

ਬਹੁਜਨ ਸਮਾਜ ਪਾਰਟੀ ਨੇ ਐਲਾਨੇ 14 ਸੀਟਾਂ ਤੋਂ  ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ …

Leave a Reply

Your email address will not be published. Required fields are marked *