New Westminster ਪੁਲਿਸ ਫੋਰਸ ਦੇ ਮੁੱਖੀ ਨੇ ਫਰੇਜ਼ਰ ਹੈਲਥ ਨੂੰ ਕੀਤੀ ਅਪੀਲ,6 ਅਧਿਕਾਰੀ ਸਵੈ ਅਲੱਗ ਥਲੱਗ, ਜਲਦ ਕੀਤਾ ਜਾਵੇ ਟੀਕਾਕਰਣ

TeamGlobalPunjab
1 Min Read

ਨਿਉ ਵੈਸਟਮਿਨਿਸਟਰ ਵਿੱਚ ਪੁਲਿਸ ਫੋਰਸ ਦੇ ਮੁਖੀ ਦਾ ਕਹਿਣਾ ਹੈ ਕਿ ਉਹ ਨਿਰਾਸ਼ ਹਨ ਉਨ੍ਹਾਂ ਦੇ  ਅਫਸਰਾਂ ਨੂੰ ਅਜੇ ਤੱਕ ਟੀਕਾ ਨਹੀਂ ਲਗਾਇਆ ਗਿਆ ਹੈ। ਜਦੋਂ ਕਿ ਛੇ ਅਧਿਕਾਰੀ ਹੁਣ ਸਵੈ-ਅਲੱਗ-ਥਲੱਗ ਹਨ।

ਵੀਰਵਾਰ ਨੂੰ, ਨਿਉ ਵੈਸਟਮਿਨਿਸਟਰ ਪੁਲਿਸ ਦੇ ਮੁਖੀ ਕਾਂਸਟੇਬਲ ਡੇਵ ਜਾਨਸਨ ਨੇ ਕਿਹਾ ਕਿ  ਉਸਦੇ ਛੇ ਅਧਿਕਾਰੀਆਂ ਨੇ ਇੱਕ ਰੁਟੀਨ ਗ੍ਰਿਫਤਾਰੀ ਕੀਤੀ। ਪਰ ਅਗਲੇ ਹੀ ਦਿਨ ਫਰੇਜ਼ਰ ਹੈਲਥ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ੱਕੀ ਕੋਵਿਡ 19  ਲਈ ਸਕਾਰਾਤਮਕ ਸੀ। ਉਨ੍ਹਾਂ ਕਿਹਾ ਕਿ  ਮੈਨੂੰ  ਭਰੋਸਾ ਹੈ ਕਿ ਉਹ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਨੇ ਪੀਪੀਈ (ਨਿੱਜੀ ਸੁਰੱਖਿਆ ਉਪਕਰਣ) ਪਹਿਨੇ ਹੋਏ ਸਨ।

ਜਾਨਸਨ ਦਾ ਕਹਿਣਾ ਹੈ ਕਿ ਜਦੋਂਕਿ ਉਨ੍ਹਾਂ ਦਾ ਵਿਭਾਗ ਫੀਲਡ ਤੋਂ ਅਧਿਕਾਰੀਆਂ ਦੇ ਅਸਥਾਈ ਤੌਰ ‘ਤੇ ਹੋਏ ਨੁਕਸਾਨ ਨੂੰ ਪੂਰਾ ਕਰ ਸਕੇਗਾ। ਪਰ ਇਹ ਨਿਰਾਸ਼ਾਜਨਕ ਹੈ ਜਦੋਂ ਖੇਤਰ ਦੇ ਜ਼ਿਆਦਾਤਰ ਪੁਲਿਸ ਵਿਭਾਗਾਂ ਨੂੰ ਟੀਕੇ ਲਗਾਏ ਗਏ ਹਨ ਪਰ ਨਿਉ ਵੈਸਟਮਿਨਿਸਟ ਨੂੰ ਅਜੇ ਤੱਕ ਟੀਕੇ ਨਹੀਂ ਲਗਵਾਏ ਗਏ। ਉਨ੍ਹਾਂ ਕਿਹਾ ਕਿ  ਇਹ ਉਦੋਂ ਹੁੰਦਾ ਹੈ ਜਦੋਂ  ਸਾਡੇ ਵਰਗੇ ਇਕ ਛੋਟੇ ਜਿਹੇ ਸ਼ਹਿਰ ‘ਚ ਹਨ। ਮੇਰੇ ਕੋਲ 200 ਤੋਂ ਘੱਟ ਸਟਾਫ ਹੈ।

ਜਾਨਸਨ ਦਾ ਕਹਿਣਾ ਹੈ ਉਹ ਆਸ ਕਰ ਰਹੇ ਹਨ ਕਿ ਫਰੇਜ਼ਰ ਹੈਲਥ ਤੁਰੰਤ ਕਾਰਵਾਈ ਕਰੇ।   ਉਨ੍ਹਾਂ ਦੇ ਲੋਕ ਫਰੰਟਲਾਈਨ ‘ਚ ਰਹਿ ਕੇ ਜੈਬ ਲੈ ਸਕਣ।

- Advertisement -

Share this Article
Leave a comment