‘ਅਮਰੀਕਾ-ਕੈਨੇਡਾ ‘ਚ ਸੰਭਾਵਤ ਤੌਰ ‘ਤੇ ਪਹਿਲਾਂ ਹੀ ਪਹੁੰਚ ਚੁੱਕਿਆ ਕੋਰੋਨਾ ਦਾ ਨਵਾਂ ਰੂਪ’

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਇਨਫੈਕਸ਼ਨ ਸਪੈਸ਼ਲਿਸਟ ਡਾ.ਐਂਥਨੀ ਨੇ ਕਿਹਾ ਹੈ ਕਿ ਯੂ.ਕੇ. ਵਿਚ ਫੈਲਿਆ ਕੋਰੋਨਾ ਵਾਇਰਸ ਦਾ ਨਵਾਂ ਅਤੇ ਖ਼ਤਰਨਾਕ ਰੂਪ ਸੰਭਾਵਤ ਤੌਰ ‘ਤੇ ਪਹਿਲਾਂ ਹੀ ਉੱਤਰੀ ਅਮਰੀਕਾ ਵਿਚ ਹੋ ਚੁੱਕਿਆ ਹੈ। ਕੋਵਿਡ-19 ਬਾਰੇ ਵ੍ਹਾਈਟ ਹਾਊਸ ਦੇ ਸਲਾਹਕਾਰ ਪੈਨਲ ਦੇ ਮੈਂਬਰ ਡਾ.ਐਂਥਨੀ ਨੇ ਆਖਿਆ ਕਿ ਉਹ ਪੂਰੇ ਯਕੀਨ ਨਾਲ ਇਹ ਗੱਲ ਨਹੀਂ ਕਹਿ ਸਕਦੇ ਪਰ ਇਸ ਗੱਲ ਦੀ ਬਿਲਕੁਲ ਵੀ ਹੈਰਾਨੀ ਨਹੀਂ ਹੋਵੇਗੀ ਜੋ ਕੈਨੇਡਾ ਅਤੇ ਅਮਰੀਕਾ ਵਿਚ ਨਵੇਂ ਸਟ੍ਰੇਨ ਦੇ ਮਰੀਜ਼ ਸਾਹਮਣੇ ਆਉਣੇ ਸ਼ੁਰੂ ਹੋ ਜਾਣ।

ਡਾ. ਐਥਨੀ ਸਣੇ ਦੁਨੀਆਂ ਦੇ ਡਾਕਟਰ ਦਾਅਵਾ ਕਰ ਰਹੇ ਹਨ ਕਿ ਵਾਇਰਸ ਦਾ ਨਵਾਂ ਰੂਪ ਭਾਵੇਂ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਮੌਜੂਦਾ ਵਾਇਰਸ ਤੋਂ ਘਾਤਕ ਸਾਬਤ ਨਹੀਂ ਹੋਵੇਗਾ ਅਤੇ ਨਾ ਹੀ ਕੋਵਿਡ-19 ਦੇ ਟਾਕਰੇ ਲਈ ਤਿਆਰ ਵੈਕਸੀਨਜ਼ ਇਸ ਉਪਰ ਬੇਅਸਰ ਸਾਬਤ ਹੋਣਗੀਆਂ।

ਫ਼ਾਇਜ਼ਰ ਨਾਲ ਗਠਜੋੜ ਅਧੀਨ ਵੈਕਸੀਨ ਵਿਕਸਤ ਕਰਨ ਵਾਲੀ ਬਾਇਓਐਨਟੈਕ ਵਲੋਂ ਵਾਇਰਸ ਦੇ ਨਵੇਂ ਰੂਪ ‘ਤੇ ਦਵਾਈ ਟੈਸਟ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਦੇ ਨਤੀਜੇ ਆਉਣ ਦੀ ਉਮੀਦ ਹੈ। ਕੰਪਨੀ ਨੂੰ ਇਸ ਸਾਲ ਦੇ ਅੰਤ ਤੱਕ ਯੂਰਪੀ ਮੁਲਕਾਂ ਨੂੰ ਵੈਕਸੀਨ ਦੀਆਂ ਸਵਾ ਕਰੋੜ ਖੁਰਾਕ ਸਪਲਾਈ ਕਰਨ ਦਾ ਠੇਕਾ ਮਿਲਿਆ ਹੈ।

Share this Article
Leave a comment