ਦਿੱਲੀ : ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਜਲਦ ਹੀ ਸੜਕ ਹਾਦਸਿਆਂ ਨੂੰ ਰੋਕਣ ਲਈ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਜਾ ਰਿਹਾ ਹੈ। ਇਹ ਨੀਤੀ ਹਲਕੇ ਅਤੇ ਭਾਰੀ ਵਾਹਨਾਂ ਲਈ ਵੱਖਰੀ ਹੋਵੇਗੀ। ਜਿਸ ਵਿੱਚ ਸੀਟ ਬੈਲਟ ਅਤੇ ਸੀਟ ਬੈਲਟ ਅਲਾਰਮ ਲਾਜ਼ਮੀ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਹਾਈਵੇਅ ਦੇ ਡੈੱਡ ਪੁਆਇੰਟ, ਸਪੀਡ ਬਰੇਕਰ ਅਤੇ ਖਰਾਬ ਡਿਜ਼ਾਈਨ ਨੂੰ ਸੁਧਾਰੇਗਾ। ਜਿਸ ਤੋਂ ਬਾਅਦ ਹਾਈਵੇਅ ‘ਤੇ ਹੋਣ ਵਾਲੇ ਹਾਦਸਿਆਂ ‘ਚ ਕਮੀ ਆਵੇਗੀ। ਆਓ ਜਾਣਦੇ ਹਾਂ ਨਵੀਂ ਟਰਾਂਸਪੋਰਟ ਨੀਤੀ ‘ਚ ਕੀ-ਕੀ ਬਦਲਾਅ ਹੋਣ ਜਾ ਰਹੇ ਹਨ।
ਅਗਲੇ ਦੋ ਸਾਲਾਂ ਵਿੱਚ ਬਦਲਾਅ ਹੋਵੇਗਾ
ਸੜਕ ਹਾਦਸਿਆਂ ਨੂੰ ਘਟਾਉਣ ਲਈ ਅਗਲੇ ਦੋ ਸਾਲਾਂ ਵਿੱਚ ਟਰਾਂਸਪੋਰਟ ਨੀਤੀ ਵਿੱਚ ਦੋ ਅਹਿਮ ਬਦਲਾਅ ਲਾਗੂ ਕੀਤੇ ਜਾਣਗੇ। 2025 ਤੋਂ ਹਲਕੇ ਨਿੱਜੀ ਅਤੇ ਜਨਤਕ ਵਾਹਨਾਂ ਲਈ ਨਵੇਂ ਮਾਪਦੰਡ ਤੈਅ ਕੀਤੇ ਜਾਣਗੇ। ਭਾਰੀ ਵਾਹਨਾਂ ਲਈ ਨਵੇਂ ਨਿਯਮ 2026 ਤੋਂ ਲਾਗੂ ਹੋਣਗੇ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅਨੁਸਾਰ, 31 ਮਾਰਚ, 2025 ਤੋਂ ਬਾਅਦ ਨਿਰਮਿਤ ਹਲਕੇ ਵਾਹਨਾਂ ਵਿੱਚ ਅੱਗੇ ਅਤੇ ਪਿੱਛੇ ਦੀਆਂ ਸੀਟਾਂ ਲਈ ਬੈਲਟ ਅਲਾਰਮ ਸਿਸਟਮ ਲਾਜ਼ਮੀ ਹੋਵੇਗਾ। ਪਿਛਲੀਆਂ ਸੀਟਾਂ ‘ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਲਗਾਉਣੀ ਲਾਜ਼ਮੀ ਹੈ ਅਤੇ ਇਸ ਦੀ ਉਲੰਘਣਾ ਕਰਨ ‘ਤੇ 1,000 ਰੁਪਏ ਦਾ ਚਲਾਨ ਕੱਟਣ ਦੀ ਵਿਵਸਥਾ ਹੈ, ਪਰ ਫਿਲਹਾਲ ਸਾਰੇ ਵਾਹਨਾਂ ਵਿਚ ਇਨ-ਬਿਲਟ ਅਲਾਰਮ ਸਿਸਟਮ ਨਹੀਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।