ਨਵੇਂ ਟਰੈਫਿਕ ਨਿਯਮ: ਹੁਣ ਓਵਰਲੋਡ ਟਰੈਕਟਰ–ਟਰਾਲੀ ਦਾ ਹੋਇਆ 59,000 ਰੁਪਏ ਦਾ ਚਲਾਨ

TeamGlobalPunjab
1 Min Read

ਨਵੀਂ ਦਿੱਲੀ : ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ 01 ਸਤੰਬਰ ਤੋਂ ਨਵਾਂ ਮੋਟਰ ਵਾਹਨ ਬਿਲ ਲਾਗੂ ਹੋ ਗਿਆ ਹੈ। ਦਿੱਲੀ ਨਾਲ ਜੁੜੇ ਹਰਿਆਣਾ ‘ਚ ਗੁਰੂਗ੍ਰਾਮ (ਗੁੜਗਾਓਂ) ਪੁਲਿਸ ਬਹੁਤ ਸਖ਼ਤ ਵਿਖਾਈ ਦੇ ਰਹੀ ਹੈ। ਨਿਯਮ ਲਾਗੂ ਹੋਣ ਦੇ ਤਿੰਨ ਦਿਨਾਂ ਅੰਦਰ ਗੁਰੂਗ੍ਰਾਮ ਪੁਲਿਸ ਨੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਡਰਾਇਵਰਾਂ ਦੇ ਚਾਰ ਵੱਡੇ ਚਾਲਾਨ ਕਰ ਦਿੱਤੇ ਹਨ।

ਟਰੈਫਿਕ ਨਿਯਮਾਂ ਤਹਿਤ ਪਹਿਲਾ ਚਾਲਾਨ 23,000 ਰੁਪਏ, ਦੂਜਾ 24,000 ਰੁਪਏ, ਤੀਜਾ 35,000 ਰੁਪਏ ਦਾ ਸੀ। ਹੁਣ ਚੌਥਾ ਚਾਲਾਨ ਮੰਗਲਵਾਰ ਦੇਰ ਰਾਤੀਂ ਟ੍ਰੈਫ਼ਿਕ ਪੁਲਿਸ ਨੇ ਨਿਊ ਕਾਲੋਨੀ ਮੋੜ ਕੋਲ ਓਵਰਲੋਡ ਟਰੈਕਟਰ–ਟਰਾਲੀ ਦਾ ਕੀਤਾ ਹੈ। ਪੁਲਿਸ ਨੇ ਉੱਥੇ ਡਰਾਇਵਰ ਨੂੰ 59,000 ਰੁਪਏ ਦਾ ਚਾਲਾਨ ਫੜਾ ਦਿੱਤਾ।

ਇੰਨਾ ਹੀ ਨਹੀਂ, ਟਰੈਕਟਰ ਡਰਾਇਵਰ ਨੇ ਰੈੱਡ ਲਾਈਟ ਜੰਪ ਕਰਨ ਦੇ ਚੱਕਰ ਵਿੱਚ ਇੱਕ ਮੋਟਰ–ਸਾਇਕਲ ਨੂੰ ਟੱਕਰ ਵੀ ਮਾਰ ਦਿੱਤੀ ਸੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਡਰਾਇਵਰ ਨੂੰ ਰੋਕ ਕੇ ਦਸਤਾਵੇਜ਼ ਮੰਗੇ, ਤਾਂ ਉਹ ਕੋਈ ਦਸਤਾਵੇਜ਼ ਵੀ ਵਿਖਾ ਨਾ ਸਕਿਆ।

ਨਵੇਂ ਟ੍ਰੈਫ਼ਿਕ ਐਕਟ ਅਧੀਨ ਪੁਲਿਸ ਨੇ ਡਰਾਈਵਿੰਗ ਲਾਇਸੈਂਸ, ਆਰਸੀ, ਫ਼ਿਟਨੈੱਸ ਸਰਟੀਫ਼ਿਕੇਟ, ਬੀਮਾ, ਖ਼ਤਰਨਾਕ ਸਾਮਾਨ ਰੱਖਣ ਤੇ ਖ਼ਤਰਨਾਕ ਡਰਾਈਵਿੰਗ, ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ, ਰੈੱਡ ਲਾਈਟ ਉਲੰਘਣ, ਵਾਹਨ ਦੀ ਲਾਈਟ ਉੱਚੀ ਕਰ ਕੇ ਚਲਾਉਣ ਦੇ ਦੋਸ਼ ਹੇਠ ਡਰਾਇਵਰ ਰਾਮ ਗੋਪਾਲ ਨੂੰ 59,000 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ।

- Advertisement -

[alg_back_button]

Share this Article
Leave a comment