ਨਵੀਂ ਦਿੱਲੀ : ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ 01 ਸਤੰਬਰ ਤੋਂ ਨਵਾਂ ਮੋਟਰ ਵਾਹਨ ਬਿਲ ਲਾਗੂ ਹੋ ਜਾਵੇਗਾ। ਕੇਂਦਰੀ ਸੜ੍ਹਕ, ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਨੇ ਇਸ ਸਬੰਧੀ ਸੂਚਨਾ ਜਾਰੀ ਕਰ ਦਿੱਤੀ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ‘ਤੇ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਜ਼ੁਰਮਾਨਾ ਲੱਗੇਗਾ। ਹਾਲਾਂਕਿ ਰਾਜ ਸਰਕਾਰਾਂ ‘ਤੇ ਇਸ ਨੂੰ ਲਾਗੂ ਕਰਨ ਦਾ ਕੋਈ ਦਬਾਅ ਨਹੀਂ ਹੈ ਪਰ ਜੇਕਰ ਉਹ ਇਸ ਨੂੰ ਲਾਗੂ ਕਰਦੇ ਹਨ ਤਾਂ ਕੇਂਦਰ ਸਰਕਾਰ ਵੱਲੋਂ ਸਹਾਇਤਾ ਕੀਤੀ ਜਾਵੇਗੀ।
ਪੜ੍ਹੋ ਪੂਰੀ ਲਿਸਟ:
-
-
- ਨਵੇਂ ਕਾਨੂੰਨ ‘ਚ ਬਿਨ੍ਹਾਂ ਲਾਇਸੈਂਸ ਦੇ ਵਾਹਨਾਂ ਦੀ ਅਣ-ਅਧਿਕਾਰਤ ਵਰਤੋ ਲਈ 1,000 ਰੁਪਏ ਤੱਕ ਦੇ ਜ਼ੁਰਮਾਨੇ ਨੂੰ ਵਧਾਕੇ 5,000 ਰੁਪਏ ਕਰ ਦਿੱਤਾ ਗਿਆ ਹੈ।
- ਇਸੇ ਤਰ੍ਹਾਂ ਬਿਨ੍ਹਾਂ ਲਾਇਸੈਂਸ ਦੇ ਗੱਡੀ ਚਲਾਉਣ ‘ਤੇ ਜੁਰਮਾਨਾ 500 ਰੁਪਏ ਤੋਂ ਵਧਾ ਕੇ ਚਾਲਕ ਨੂੰ 5,000 ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ।
- ਨਵੇਂ ਨਿਯਮਾਂ ‘ਚ ਸ਼ਰਾਬ ਪੀਕੇ ਗੱਡੀ ਚਲਾਉਣ ਨੂੰ ਲੈ ਕੇ ਪਹਿਲੇ ਅਪਰਾਧ ਲਈ 6 ਮਹੀਨੇ ਦੀ ਜੇਲ੍ਹ ਅਤੇ 10,000 ਰੁਪਏ ਤੱਕ ਜ਼ੁਰਮਾਨਾ ਦਾ ਹੋਵੇਗਾ।
- ਜਦਕਿ ਤੁਸੀ ਦੂਜੀ ਵਾਰ ਇਹ ਗਲਤੀ ਕਰਦੇ ਹੋ ਤਾਂ 2 ਸਾਲ ਤੱਕ ਜੇਲ੍ਹ ਤੇ 15,000 ਰੁਪਏ ਦਾ ਜ਼ੁਰਮਾਨਾ ਹੋਵੇਗਾ। ਜੇਕਰ ਕੋਈ ਨਬਾਲਗ ਗੱਡੀ ਚਲਾਉਂਦਾ ਹੈ ਤਾਂ ਉਸਨੂੰ 10,000 ਰੁਪਏ ਜੁਰਮਾਨਾ ਦੇਣਾ ਪਵੇਗਾ, ਦੱਸ ਦੇਈਏ ਪਹਿਲਾਂ ਇਹ ਜੁਰਮਾਨਾ 500 ਰੁਪਏ ਸੀ।
- ਇਸੇ ਤਰ੍ਹਾਂ ਨਬਾਲਗ ਵੱਲੋਂ ਅਪਰਾਧ ਕਰਨ ‘ਤੇ ਮਾਤਾ – ਪਿਤਾ ਜਾਂ ਮਾਲਿਕ ਦੋਸ਼ੀ ਪਾਏ। ਇਸ ਵਿੱਚ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਤੇ 3 ਸਾਲ ਦੀ ਸਜ਼ਾ ਹੋਵੇਗੀ। ਇਸਦੇ ਨਾਲ ਹੀ ਗੱਡੀ ਦਾ ਰਜਿਸਟਰੇਸ਼ਨ ਨੰਬਰ ਵੀ ਰੱਦ ਹੋ ਸਕਦਾ ਹੈ।
- ਸੀਟ ਬੈਲਟ ਨਾ ਲਗਾਉਣ ਦੀ ਹਾਲਤ ‘ਚ ਜੁਰਮਾਨੇ ਨੂੰ 100 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੋ – ਪਹੀਆ ਵਾਹਨ ‘ਤੇ ਓਵਰਲੋਡਿੰਗ ਕਰਨ ‘ਤੇ ਜ਼ੁਰਮਾਨਾ 100 ਰੁਪਏ ਤੋਂ ਵਧਾ ਕੇ 2000 ਰੁਪਏ ਅਤੇ 3 ਸਾਲ ਲਈ ਲਾਇਸੈਂਸ ਮੁਅੱਤਲ ਕਰਨ ਦਾ ਪ੍ਰਾਵਧਾਨ ਹੈ।
- ਬਿਨ੍ਹਾਂ ਇਨਸੋਰੈਂਸ ਦੇ ਡਰਾਇਵਿੰਗ ‘ਤੇ ਜ਼ੁਰਮਾਨਾ 1000 ਤੋਂ ਰੁਪਏ ਵਧਾ ਕੇ 2000 ਰੁਪਏ ਕਰ ਦਿੱਤਾ ਗਿਆ ਹੈ।
- ਓਵਰਸਪੀਡ ‘ਤੇ ਜ਼ੁਰਮਾਨਾ 400 ਰੁਪਏ ਤੋਂ ਵਧਾ ਕੇ 2000 ਰੁਪਏ ਤੱਕ ਕਰ ਦਿੱਤਾ ਗਿਆ ਹੈ।
- ਡੇਜ਼ਰਸ ਡਰਾਈਵਿੰਗ ‘ਤੇ ਜੁਰਮਾਨਾ 1000 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤਾ ਗਿਆ ਹੈ। ਗੱਡੀ ਚਲਾਉਂਦੇ ਹੋਏ ਰੇਸ ਲਗਾਉਣ ‘ਤੇ ਵੀ ਹੁਣ 500 ਰੁਪਏ ਤੋਂ ਵਧਾਕੇ 5000 ਰੁਪਏ ਕਰ ਦਿੱਤਾ ਗਿਆ ਹੈ।
- ਡਰਾਈਵਿੰਗ ਦੇ ਸਮੇਂ ਮੋਬਾਇਲ ਤੇ ਗੱਲ ਕਰਨ ‘ਤੇ ਵੀ 5 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਲੱਗ ਸਕਦਾ ਹੈ। ਇਸ ਦੇ ਨਾਲ ਹੀ ਸਵਾਰੀਆਂ ਦੀ ਓਵਰਲੋਡਿੰਗ ‘ਤੇ 1000 ਰੁਪਏ ਪ੍ਰਤੀ ਸਵਾਰੀ ਜਦੋਂ ਕਿ ਐਮਰਜੈਂਸੀ ਗੱਡੀ ਨੂੰ ਰਸਤਾ ਨਾ ਦੇਣ ‘ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ।
-