ਫ਼ਰੀਦਕੋਟ : ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਦੀ ਕਾਰਵਾਈ ਨਵੇਂ ਸਿਰੇ ਤੋਂ ਸ਼ੁਰੂ ਹੋ ਗਈ ਹੈ। ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਨਵੀਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਟੀਮ (SIT) ਨੇ ਵੀਰਵਾਰ ਨੂੰ ਬਕਾਇਦਾ ਤੌਰ ‘ਤੇ ਆਪਣੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਟੀਮ ਦੇ ਮੁਖੀ ਐੱਲ.ਕੇ.ਯਾਦਵ (ਏ.ਡੀ.ਜੀ.ਪੀ. ਵਿਜੀਲੈਂਸ) ਨੇ ਆਪਣੇ ਸਹਿਯੋਗੀ ਟੀਮ ਮੈੈਂਬਰ ਅਧਿਕਾਰੀਆਂ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ।
ਜਾਇਜ਼ਾ ਲੈਣ ਵਾਲੀ ਟੀਮ ’ਚ ‘SIT’ ਦੇ ਮੁਖੀ ਐੱਲ.ਕੇ.ਯਾਦਵ ਤੋਂ ਇਲਾਵਾ ਟੀਮ ਦੇ ਮੈਂਬਰ ਰਾਕੇਸ਼ ਅਗਰਵਾਲ (ਪੁਲਿਸ ਕਮਿਸ਼ਨਰ, ਲੁਧਿਆਣਾ )ਅਤੇ ਸੁਰਜੀਤ ਸਿੰਘ (ਡੀ.ਆਈ.ਜੀ., ਫ਼ਰੀਦਕੋਟ ਰੇਂਜ) ਵੀ ਸ਼ਾਮਲ ਸਨ।
ਜਾਂਚ ਟੀਮ ਨੇ ਇਸ ਦੌਰੇ ਦੌਰਾਨ ਕਿਸੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ।