BIG NEWS : ਸੁਖਪਾਲ ਸਿੰਘ ਨੰਨੂ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ

TeamGlobalPunjab
2 Min Read

ਫਿਰੋਜ਼ਪੁਰ : ਫਿਰੋਜ਼ਪੁਰ ਸਿਟੀ ਤੋਂ ਦੋ ਵਾਰ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂ ਨੇ ਅੱਜ ਭਾਜਪਾ ਛੱਡਣ ਦਾ ਵਿਧੀਵਤ ਐਲਾਨ ਕਰ ਦਿੱਤਾ।

ਇਸ ਸੰਬੰਧ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਸਿੰਘ ਨੰਨੂ ਨੇ ਆਪਣੇ ਅਸਤੀਫ਼ੇ ਦੀ ਕਾਪੀ ਵਿਖਾਈ ਅਤੇ ਭਾਜਪਾ ਨੂੰ ਅਲਵਿਦਾ ਆਖਣ ਦੀ ਘੋਸ਼ਣਾ ਕੀਤੀ।

ਸੁਖਪਾਲ ਸਿੰਘ ਨਨੂੰ ਨੇ ਆਪਣੀ ਕੋਠੀ ਤੇ ਲੱਗਿਆ ਭਾਜਪਾ ਦਾ ਝੰਡਾ ਵੀ ਉਤਾਰ ਦਿੱਤਾ। ਇਸ ਦੌਰਾਨ ਨੰਨੂ ਦੇ ਹਮਾਇਤੀ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਲਗਾਉਂਦੇ ਰਹੇ।

- Advertisement -

ਨੰਨੂ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੀ ਪਾਰਟੀ ਭਾਜਪਾ ਖ਼ਿਲਾਫ਼ ਇਹ ਕਦਮ ਚੁੱਕਿਆ ਹੈ । ਉਹ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਹਾਈਕਮਾਨ ਨੂੰ ਇਸ ਸੰਬੰਧ ਵਿਚ ਦੱਸ ਚੁੱਕੇ ਸਨ ਕਿ ਆਮ ਲੋਕਾਂ ਦੇ ਮਨਾਂ ਵਿੱਚ ਖੇਤੀਬਾੜੀ ਕਾਨੂੰਨਾਂ ਕਾਰਨ ਭਾਜਪਾ ਖ਼ਿਲਾਫ਼ ਰੋਸ ਦੀ ਲਹਿਰ ਹੈ, ਪਰ ਹਾਈਕਮਾਨ ਨੇ ਕੋਈ ਗੌਰ ਨਹੀਂ ਕੀਤੀ। ਨਨੂੰ ਨੇ ਦੋ ਦਿਨ ਪਹਿਲਾਂ ਵੀ ਕਿਹਾ ਸੀ ਕਿ ਉਹ ਲੋਕਾਂ ਦੇ ਕਹੇ ਅਨੁਸਾਰ ਹੀ ਕਦਮ ਚੁੱਕਣਗੇ।

ਦੱਸਣਯੋਗ ਹੈ ਕਿ ਸੁਖਪਾਲ ਸਿੰਘ ਨੰਨੂ ਅਤੇ ਉਨ੍ਹਾਂ ਦੇ ਪਿਤਾ ਮੁੱਢ ਤੋਂ ਹੀ ਭਾਜਪਾ ਦੇ ਸਿਰਕੱਢ ਆਗੂ ਰਹੇ ਹਨ। ਇਹ ਪਰਿਵਾਰ ਕਰੀਬ ਸਾਢੇ ਪੰਜ ਦਹਾਕਿਆਂ ਤੋਂ ਪਾਰਟੀ ਦੇ ਨਾਲ ਜੁੜਿਆ ਰਿਹਾ ਹੈ, ਦੱਸਣਯੋਗ ਹੈ ਕਿ ਪਹਿਲਾਂ ਭਾਜਪਾ, ‘ਜਨਤਾ ਪਾਰਟੀ’ ਦੇ ਨਾਂ ਨਾਲ ਜਾਣੀ ਜਾਂਦੀ ਸੀ।

Share this Article
Leave a comment