ਨਵੀਂ ਮਾਡਲਿੰਗ ਨੇ ਕੈਨੇਡਾ ਵਿੱਚ ਕੋਵਿਡ ਮਹਾਮਾਰੀ ਦੇ ਘਟਦੇ ਜ਼ੋਰ ਨੂੰ ਦਰਸ਼ਾਇਆ

TeamGlobalPunjab
2 Min Read

ਓਟਾਵਾ  : ਨਵੇਂ ਜਾਰੀ ਕੀਤੇ ਗਏ ‘ਰਾਸ਼ਟਰੀ ਮਾਡਲਿੰਗ’ ਤੋਂ ਸੰਕੇਤ ਮਿਲਦਾ ਹੈ ਕਿ ਦੇਸ਼ ਭਰ ਵਿੱਚ ਫੈਲੀ ਕੋਵਿਡ -19 ਮਹਾਮਾਰੀ ਵਿੱਚ ‘ਨਿਰੰਤਰ ਰਾਸ਼ਟਰੀ ਗਿਰਾਵਟ’ ਆ ਰਹੀ ਹੈ । ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇੱਕ ‘ਕਾਫ਼ੀ ਉਤਸ਼ਾਹਜਨਕ’ ਸੰਕੇਤ ਹੈ ਕਿ ਮਹਾਂਮਾਰੀ ਦੀ ਚਾਲ ਵਿੱਚ ਸੁਧਾਰ ਹੋ ਰਿਹਾ ਹੈ।

ਸ਼ੁੱਕਰਵਾਰ ਨੂੰ ਰਾਇਡੂ ਕਾਟੇਜ ਤੋਂ ਕੋਵਿਡ-19 ਦੇ ਅਪਡੇਟ ਵਿੱਚ, ਪ੍ਰਧਾਨਮੰਤਰੀ ਨੇ ਮੁੱਖ ਜਨ ਸਿਹਤ ਅਧਿਕਾਰੀ ਡਾ. ਥੇਰੇਸਾ ਟਾਮ ਦੁਆਰਾ ਪੇਸ਼ ਕੀਤੀ ਗਈ ਸੰਖੇਪ ਰਿਪੋਰਟ ਨੂੰ ਸਾਂਝਾ ਕੀਤਾ। ਇਸ ਵਿੱਚ ਕੈਨੇਡਾ ਦੇ ਮਹਾਂਮਾਰੀ ਦੇ ਖਤਮ ਹੋਣ ਵੱਲ ਲਗਾਤਾਰ ਚੱਲ ਰਹੀ ਹੌਲੀ ਮਾਰਚ ਦੇ ਸਫ਼ਰ ਨੂੰ ਸੰਖੇਪ ਵਿੱਚ ਰੱਖਿਆ ਗਿਆ।

ਟਰੂਡੋ ਨੇ ਫ੍ਰੈਂਚ ਵਿਚ ਕਿਹਾ, ‘ਪਿਛਲੇ 15 ਮਹੀਨਿਆਂ ਦੌਰਾਨ ਇਨ੍ਹਾਂ ਮਾਡਲਾਂ ਨੇ ਹਮੇਸ਼ਾਂ ਚੰਗੀ ਖ਼ਬਰਾਂ ਨਹੀਂ ਪੇਸ਼ ਕੀਤੀਆਂ, ਪਰ ਕਿਉਂਕਿ ਲੋਕ ਟੀਕਾ ਲਗਵਾ ਰਹੇ ਹਨ, ਲੋਕ ਘਰ ਰਹਿ ਰਹੇ ਹਨ ਅਤੇ ਜਨਤਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਜਿਸ ਕਰਕੇ ਮੌਜੂਦਾ ਸਥਿਤੀ ਕਾਫ਼ੀ ਉਤਸ਼ਾਹਜਨਕ ਹੈ।’

ਸ਼ੁੱਕਰਵਾਰ ਦੇ ਮਾਡਲਿੰਗ ਨੇ ਦਿਖਾਇਆ ਕਿ ‘ਆਰ ਟੀ’ ਜਾਂ ਪ੍ਰਭਾਵੀ ਸੰਖਿਆ ਅਪ੍ਰੈਲ ਦੇ ਅੱਧ ਤੋਂ ਬਾਅਦ ਮਹਾਂਮਾਰੀ ਦੇ ਵਾਧੇ ਦੇ ਢਾਂਚੇ ਤੋਂ ਬਾਹਰ ਹੈ । ਇਹ ਕਿ ਕੈਨੇਡਾ ਅਗਲੇ ਦੋ ਮਹੀਨਿਆਂ ਦੌਰਾਨ ਨਵੇਂ ਕੇਸਾਂ, ਹਸਪਤਾਲਾਂ ਵਿੱਚ ਦਾਖਲਾ, ਆਈਸੀਯੂ ਦਾਖਲਾ ਅਤੇ ਅਗਲੇ ਦਿਨਾਂ ਵਿੱਚ ਮੌਤ ਦੇ ਅੰਕੜੇ ਵਿੱਚ ਗਿਰਾਵਟ ਵੇਖਣ ਨੂੰ ਤਿਆਰ ਹੈ।

ਟਰੂਡੋ ਨੇ ਕਿਹਾ, ਜੇਕਰ ਅਸੀਂ ਸਾਵਧਾਨੀ ਰੱਖੀਏ, ਸਮੇਂ ਤੇ ਟੀਕਾ ਲਗਵਾ ਲਵਾਂਗੇ, ਤਾਂ ਕੇਸਾਂ ਦੀ ਗਿਣਤੀ ਘਟਦੀ ਰਹੇਗੀ ਅਤੇ ਇਸਦਾ ਅਰਥ ਹੈ ਕਿ ਅਸੀਂ ਮੁੜ ਖੁੱਲ੍ਹਣ ਵਾਸਤੇ ਸਾਵਧਾਨੀ ਨਾਲ ਅੱਗੇ ਵਧ ਸਕਦੇ ਹਾਂ।’

Share This Article
Leave a Comment