BREAKING NEWS : ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲ ਖੋਲ੍ਹਣ ਦੀ ਕੀਤੀ ਤਿਆਰੀ, ਸਿਨੇਮਾ ਅਤੇ ਸਪਾ ਸੈਂਟਰਾਂ ਲਈ ਨਵੇਂ ਹੁਕਮ

TeamGlobalPunjab
1 Min Read

 

ਚੰਡੀਗੜ੍ਹ ਪ੍ਰਸ਼ਾਸਨ ਨੇ ਰਿਆਇਤਾਂ ਦਾ ਕੀਤਾ ਐਲਾਨ

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ । ਕੋਰੋਨਾ ਦੇ ਹਾਲਾਤ ਸੁਧਰਨ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਹੈ ਕਿ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 19 ਜੁਲਾਈ ਭਾਵ ਅਗਲੇ ਹਫ਼ਤੇ ਸੋਮਵਾਰ ਤੋਂ ਖੋਲ੍ਹੇ ਜਾਣਗੇ । ਜਿਹੜੇ ਵਿਦਿਆਰਥੀਆਂ ਜਾਂ ਅਧਿਆਪਕਾਂ ਨੇ ਸਕੂਲ ਜਾਣਾ ਉਨ੍ਹਾਂ ਲਈ ਜ਼ਰੂਰੀ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਵੈਕਸੀਨੇਸ਼ਨ ਦੀ ਇਕ ਡੋਜ਼ ਜ਼ਰੂਰ ਲੱਗੀ ਹੋਵੇ । ਜਿਨ੍ਹਾਂ ਵਿਦਿਆਰਥੀਆਂ ਦੀ ਵੈਕਸੀਨੇਸ਼ਨ ਨਹੀਂ ਹੋਈ ਹੋਵੇਗੀ ਉਨ੍ਹਾਂ ਦੀਆਂ ਕਲਾਸਾਂ ਆਨਲਾਈਨ ਲੱਗਣਗੀਆਂ ।

ਇਸਦੇ ਨਾਲ ਹੀ ਵਿਆਹ ਸਮਾਗਮਾਂ ਵਿੱਚ 200 ਦਾ ਇਕੱਠ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਸ਼ਹਿਰ ਦੇ ਸਿਨੇਮਾ ਘਰ ਅਤੇ ਸਪਾ ਸੈਂਟਰ ਵੀ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

- Advertisement -

Share this Article
Leave a comment