ਨਿਊਜ ਡੈਸਕ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ । ਹੁਣ ਇਸ ਦੇ ਮਰੀਜ਼ਾਂ ਦੇ ਨਵੇਂ ਲੱਛਣ ਯੂਰਪ ਅਤੇ ਅਮਰੀਕਾ ਵਿਚ ਚਮੜੀ ਦੇ ਮਾਹਰ ਡਾਕਟਰਾਂ ਲਈ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਾਣਕਾਰੀ ਮੁਤਾਬਕ ਕੋਰੋਨਾ ਦੇ ਇਹ ਨਵੇਂ ਲੱਛਣ ਖ਼ਾਸਕਰ ਬੱਚਿਆਂ ਅਤੇ ਜਵਾਨਾਂ ਵਿੱਚ ਵੇਖੇ ਜਾ ਰਹੇ ਹਨ।
ਰਿਪੋਰਟਾਂ ਅਨੁਸਾਰ ਮਾਰਚ ਦੇ ਮਹੀਨੇ ਵਿੱਚ, ਇਟਲੀ ਵਿੱਚ ਕੁਝ ਚਮੜੀ ਵਿਗਿਆਨੀਆਂ ਨੇ ਕੋਵਿਡ -19 ਦੇ ਮਰੀਜ਼ਾਂ ਦੀਆਂ ਲੱਤਾਂ ਅਤੇ ਉਂਗਲੀਆਂ ਵਿੱਚ ਸੋਜ ਪਾਈ। ਇਸ ਤੋਂ ਇਲਾਵਾ ਕੋਰੋਨਾ ਦੇ ਮਰੀਜ਼ਾਂ ਦੇ ਇਨ੍ਹਾਂ ਸੋਜ ਵਾਲੇ ਅੰਗਾਂ ਦਾ ਰੰਗ ਵੀ ਬਦਲ ਗਿਆ ਸੀ। ਜ਼ਿਆਦਾਤਰ ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਪੈਰ ਦੀਆਂ ਉਂਗਲਾਂ ਸੁੰਨ ਹੋ ਜਾਂਦੀਆਂ ਹਨ ਜਾਂ ਪੈਰ ਠੰਡ ਵਿਚ ਸੁੱਜ ਜਾਂਦੇ ਹਨ। ਇਸ ਲੱਛਣ ਵਿਚ, ਪੈਰਾਂ ਦੀਆਂ ਲਹੂ ਧਮਨੀਆਂ ਵਿਚ ਸੋਜ ਆ ਜਾਂਦੀ ਹੈ ।ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹੇ ਲੱਛਣ ਜ਼ਿਆਦਾਤਰ ਇਟਲੀ ਦੇ ਠੰਡੇ ਖੇਤਰ ਵਿੱਚ ਪਾਏ ਗਏ ਸਨ, ਇਸ ਲਈ ਚਮੜੀ ਵਿਗਿਆਨੀਆਂ ਨੇ ਇਸ ਲੱਛਣ ਦਾ ਨਾਮ ‘ਕੋਵਿਡ ਟੌਸ’ ਰੱਖਿਆ। ਹੁਣ ਕੋਵਿਡ ਟੋਜ਼ ਦੇ ਇਹੋ ਲੱਛਣ ਅਮਰੀਕਾ ਦੇ ਬੋਸਟਨ ਸ਼ਹਿਰ ਵਿਚ ਦੇਖਣ ਨੂੰ ਮਿਲ ਰਹੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇੇ ਚਮੜੀ ਵਿਗਿਆਨ ਨਾਲ ਜੁੜੇ ਡਾਕਟਰ ਹੁਣ ‘ਕੋਵਿਡ ਟੌਸ’ ਵਾਲੇ ਬੱਚਿਆਂ ਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ ਦੀ ਸਲਾਹ ਦੇ ਰਹੇ ਹਨ।ਇਸ ਤੋਂ ਪਹਿਲਾਂ, ਸਪੇਨ ਦੇ ਡਾਕਟਰਾਂ ਨੇ ਇਹ ਵੀ ਕਿਹਾ ਸੀ ਕਿ ਲੱਤਾਂ ਵਿਚਲੇ ਜ਼ਖਮ ਨੂੰ ਵੀ ਕੋਰੋਨਾ ਵਾਇਰਸ ਦਾ ਲੱਛਣ ਮੰਨਿਆ ਜਾ ਸਕਦਾ ਹੈ।