ਨੰਦੀਗ੍ਰਾਮ ਤੋਂ ਸ਼ੁਵੇਂਦੂ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਮਮਤਾ ਬੈਨਰਜੀ ਦੀ ਪਟੀਸ਼ਨ ’ਤੇ ਸੁਣਵਾਈ 24 ਜੂਨ ਤੱਕ ਮੁਲਤਵੀ

TeamGlobalPunjab
1 Min Read

ਕੋਲਕਾਤਾ- ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ 24 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਬੈਨਰਜੀ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਜਸਟਿਸ ਕੌਸ਼ਿਕ ਚੰਦਾ ਦੀ ਬੈਂਚ ਸਾਹਮਣੇ ਇਹ ਮਾਮਲਾ ਪੇਸ਼ ਕੀਤਾ। ਜਸਟਿਸ ਚੰਦਾ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਚੋਣ ਪਟੀਸ਼ਨ ਦੀਆਂ ਕਾਪੀਆਂ ਉੱਤਰ ਦੇਣ ਵਾਲਿਆਂ ਨੂੰ ਸੌਂਪਣ ਲਈ ਕਿਹਾ ਅਤੇ ਮਾਮਲੇ ਨੂੰ ਵੀਰਵਾਰ ਨੂੰ ਅਗਲੀ ਸੁਣਵਾਈ ਲਈ ਨਿਰਧਾਰਤ ਕੀਤਾ।

ਤ੍ਰਿਣਮੂਲ ਕਾਂਗਰਸ ਮੁਖੀ ਬੈਨਰਜੀ ਨੇ ਆਪਣੀ ਪਟੀਸ਼ਨ ‘ਚ ਭਾਜਪਾ ਵਿਧਾਇਕ ਅਧਿਕਾਰੀ ‘ਤੇ ਜਨ ਪ੍ਰਤੀਨਿਧੀ ਕਾਨੂੰਨ, 1951 ਦੀ ਧਾਰਾ 123 ਦੇ ਅਧੀਨ ਭ੍ਰਿਸ਼ਟ ਆਚਰਨ ਕਰਨ ਦਾ ਦੋਸ਼ ਲਗਾਇਆ। ਬੈਨਰਜੀ ਨੇ ਪਟੀਸ਼ਨ ‘ਚ ਇਹ ਵੀ ਦਾਅਵਾ ਕੀਤਾ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ ‘ਚ ਖ਼ਰਾਬੀਆਂ ਸਨ।ਦੱਸ ਦੇਈਏ ਕਿ ਬੰਗਾਲ ਵਿੱਚ ਅੱਠ ਪੜਾਵਾਂ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਨਤੀਜੇ 2 ਮਈ ਨੂੰ ਐਲਾਨੇ ਗਏ ਸਨ।

Share this Article
Leave a comment