ਜੋਅ ਬਾਇਡਨ ਨੇ ਐਂਟੀ ਏਸ਼ੀਅਨ ਹੇਟ ਕਰਾਈਮ ਕਾਨੂੰਨ ‘ਤੇ ਕੀਤੇ ਦਸਤਖਤ

TeamGlobalPunjab
1 Min Read

ਵਾਸ਼ਿੰਗਟਨ: ਏਸ਼ਿਆਈ ਮੂਲ ਦੇ ਲੋਕਾਂ ਨਾਲ ਵਾਪਰ ਰਹੀਆਂ ਨਫਰਤੀ ਹਿੰਸਾ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਕਾਂਗਰਸ ਵੱਲੋਂ ਪਾਸ ਕੀਤੇ ਬਿੱਲ ‘ਤੇ ਜੋਅ ਬਾਇਡਨ ਨੇ ਦਸਤਖਤ ਕਰ ਦਿੱਤੇ ਹਨ। ਇਸ ਮੌਕੇ ਰਾਸ਼ਟਰਪਤੀ ਬਾਇਡਨ ਨੇ ਨਫਰਤੀ ਹਿੰਸਾ ਨੂੰ ਖਤਰਨਾਕ ਕਰਾਰ ਦਿੱਤਾ।

ਕਾਂਗਰਸ ਦੇ ਦੋਨਾਂ ਸਦਨਾਂ ਨੇ ‘ਹੇਟ ਕਰਾਈਮ ਐਕਟ’ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਸੀ। ਰਿਪਬਲੀਕਨ ਮੈਂਬਰਾਂ ਨੇ ਵੀ ਇਸ ਦਾ ਸਮਰਥਨ ਕੀਤਾ ਸੀ। ਪ੍ਰਤੀਨਿੱਧ ਸਦਨ ਵਿਚ ਇਸ ਕਾਨੂੰਨ ਦੇ ਹੱਕ ਵਿਚ 364 ਤੇ ਵਿਰੋਧ ਵਿਚ 62 ਵੋਟਾਂ ਪਈਆਂ ਸਨ ਜਦ ਕਿ ਸੈਨਟ ਵਿਚ ਕੇਵਲ ਇਕ ਵੋਟ ਵਿਰੁੱਧ ਪਈ ਸੀ ਤੇ 94 ਵੋਟਾਂ ਕਾਨੂੰਨ ਦੇ ਹੱਕ ਵਿਚ ਭੁਗਤੀਆਂ ਸਨ।

ਅਸਲ ‘ਚ ਕੋਰੋਨਾ ਕਾਲ ਦੌਰਾਨ ਏਸ਼ਿਆਈ ਲੋਕਾਂ ‘ਤੇ ਗੰਭੀਰ ਅਪਰਾਧ ਬਹੁਤ ਵਧ ਗਏ ਸਨ, ਜਿਸ ਦੀ ਪੂਰੀ ਦੁਨੀਆ ‘ਚ ਆਲੋਚਨਾ ਕੀਤੀ ਜਾ ਰਹੀ ਸੀ।

Share this Article
Leave a comment