ਹੈਮਿਲਟਨ: ਕੈਨੇਡਾ ਤੋਂ ਪਰੇਸ਼ਾਨ ਕਰ ਦੇਣ ਵਾਲੀ ਇੱਕ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਨੌਕਰੀ ਪੇਸ਼ਾ ਮਾਪਿਆਂ ਦੀ ਨੀਂਦ ਉਡਾ ਦਿੱਤੀ ਹੈ। ਮੁਲਕ ‘ਚ ਨੌਕਰੀ ਕਰਨ ਵਾਲੇ ਮਾਪੇ ਡੇਅਕੇਅਰ ‘ਤੇ ਨਿਰਭਰ ਕਰਦੇ ਹਨ ਤੇ ਅਜਿਹੀ ਥਾਂ ‘ਤੇ 3 ਸਾਲਾ ਬੱਚੇ ਨਾਲ ਹਾਦਸਾ ਵਾਪਰ ਗਿਆ, ਜਿਸ ਨੂੰ ਸੁਣ ਕੇ ਮਾਪੇ ਪਰੇਸ਼ਾਨ ਹੋ ਗਏ। ਓਨਟਾਰੀਓ ਦੇ ਹੈਮਿਲਟਨ ਸ਼ਹਿਰ ਨੇੜ੍ਹੇ ਇੱਕ ਕਸਬੇ ਦੇ ਡੇਅਕਅਰ ਤੋਂ ਲਾਪਤਾ ਤਿੰਨ ਸਾਲਾ ਬੱਚੇ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਬਾਲਟੀਮੋਰ ਕਸਬੇ ਦੇ ਕਾਊਂਟੀ ਰੋਡ 45 ‘ਤੇ ਸਥਿਤ ਸ਼ੇਅਫੇਅਰ ਤੋਂ ਵੀਰਵਾਰ ਸ਼ਾਮ ਲਗਭਗ ਸਵਾ ਪੰਜ ਵਜੇ ਬੱਚਾ ਲਾਪਤਾ ਹੋਣ ਦੀ ਇਤਲਾਹ ਮਿਲੀ ਸੀ ਅਤੇ ਕੁਝ ਘੰਟੇ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ ਗਈ। ‘ਵਾਚ ਮੀ ਗਰੋਅ ਡੇਅਕੇਅਰ’ ਦੇ ਬਾਹਰ ਪੁਲਿਸ ਟੇਪ ਦੇਖ ਕੇ ਲੋਕਾਂ ਦੇ ਮਨ ਵਿਚ ਅਜੀਬ ਜਿਹਾ ਡਰ ਪੈਦਾ ਹੋ ਗਿਆ।
ਇਕ ਸਥਾਨਕ ਵਸਨੀਕ ਨੇ ਦੱਸਿਆ ਕਿ ਡੇਅਕੇਅਰਨਾਲ ਸਬੰਧਤ ਇੱਕ ਔਰਤ 2-3 ਸਾਲ ਦੇ ਬੱਚੇ ਦੀ ਭਾਲ ਵਾਸਤੇ ਲੋਕਾਂ ਤੋਂ ਮਦਦ ਮੰਗ ਰਹੀ ਸੀ। ਘਬਰਾਈ ਹੋਈ ਔਰਤ ਨੂੰ ਵੇਖ ਸਭਨਾਂ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਜਿਵੇਂ ਸਮਾਂ ਲੰਘਦਾ ਗਿਆ, ਚਿੰਤਾ ਵਧਦੀ ਚਲੀ ਗਈ। ਬੱਚੇ ਦੀ ਮਾਂ ਦਾ ਦੁੱਖ ਦੇਖਿਆ ਨਹੀਂ ਸੀ ਜਾ ਰਿਹਾ। ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਜਿੱਥੇ ਬੱਚਾ ਲਾਪਤਾ ਹੋਇਆ, ਉੱਥੇ ਹੀ ਉਹ ਮਰਿਆ ਹੋਇਆ ਮਿਲਿਆ।
ਪੁਲਿਸ ਨੇ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਈਵੇਅ 401 ਤੋਂ ਕੁਝ ਮਿੰਟਾਂ ਦੀ ਦੂਰੀ ‘ਤੇ ਕਾਊਂਟੀ ਰੋਡ ਵਾਲੇ ਪਾਸੇ ਐਮਰਜੈਂਸੀ ਕਰਿਊ ਮੈਂਬਰਜ਼ ਸੁਰਾਗ ਇਕੱਠੇ ਕਰਨ ਦੇ ਯਤਨ ਕਰ ਰਹੇ ਸਨ। ਡੇਅਕੇਅਰ ਦੇ ਨੇੜ੍ਹੇ ਰਹਿੰਦੀ ਇੱਕ ਔਰਤ ਨੇ ਕਿਹਾ ਕਿ ਬੱਚੇ ਦੀ ਮੌਤ ਕਾਰਨ ਪੂਰੀ ਕਮਿਊਨਿਟੀ ਸੋਗ ਵਿੱਚ ਹੈ। ਔਰਤ ਨੇ ਕਿਹਾ ਕਿ ਉਹ ਢਾਈ ਸਾਲ ਦੇ ਬੱਚੇ ਦੀ ਮਾਂ ਹੈ ਅਤੇ ਅਚਾਨਕ ਪਏ ਵਿਛੋੜੇ ਦਾ ਦਰਦ ਸਮਝ ਸਕਦੀ ਹੈ ਪੁਲਿਸ ਨੇ ਕਿਹਾ ਕਿ ਇਹ ਘਟਨਾ ਲੋਕ ਸੁਰੱਖਿਆ ਵਾਸਤੇ ਖਤਰਾ ਪੈਦਾ ਨਹੀਂ ਕਰਦੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.