ਹੇਲੀ ਨੇ ਵਾਸ਼ਿੰਗਟਨ ਡੀਸੀ ਵਿੱਚ ਟਰੰਪ ਨੂੰ ਹਰਾ ਕੇ ਹਾਸਿਲ ਕੀਤੀ ਪਹਿਲੀ ਜਿੱਤ

Rajneet Kaur
2 Min Read

ਨਿਊਜ਼ ਡੈਸਕ: ਨਿੱਕੀ ਹੇਲੀ ਨੇ ਵਾਸ਼ਿੰਗਟਨ ਡੀਸੀ (ਡਿਸਟ੍ਰਿਕਟ ਆਫ ਕੋਲੰਬੀਆ) ਦੀਆਂ ਪ੍ਰਾਇਮਰੀ ਚੋਣਾਂ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ ਅਤੇ 2024 ਦੀ ਮੁਹਿੰਮ ਦੌਰਾਨ ਆਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ। ਦੱਸ ਦੇਈਏ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਉਮੀਦਵਾਰ ਬਣਨ ਲਈ ਦੋਵਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਹੇਲੀ ਰਾਸ਼ਟਰਪਤੀ ਚੋਣ ਪ੍ਰਕਿਰਿਆ ਵਿੱਚ ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਉਹ ਡੈਮੋਕਰੇਟਿਕ ਜਾਂ ਰਿਪਬਲਿਕਨ ਪ੍ਰਾਇਮਰੀ ਜਿੱਤਣ ਵਾਲੀ ਪਹਿਲੀ ਭਾਰਤੀ-ਅਮਰੀਕੀ ਵੀ ਹੈ।

ਹੇਲੀ ਨੂੰ 1,274 ਵੋਟਾਂ (62.9 ਫੀਸਦੀ) ਜਦੋਂਕਿ  ਸਾਬਕਾ ਰਾਸ਼ਟਰਪਤੀ ਟਰੰਪ ਨੂੰ 676 (33.2 ਫੀਸਦੀ) ਵੋਟਾਂ ਮਿਲੀਆਂ। ਇਸ ਜਿੱਤ ਤੋਂ ਬਾਅਦ ਹੇਲੀ ਨੂੰ ਵਾਸ਼ਿੰਗਟਨ ਡੀਸੀ ਦੇ ਸਾਰੇ 19 ਰਿਪਬਲਿਕਨ ਡੈਲੀਗੇਟਾਂ ਦਾ ਸਮਰਥਨ ਮਿਲੇਗਾ। ਇਸ ਨਾਲ ਹੇਲੀ ਨੂੰ ਕੁੱਲ 43 ਡੈਲੀਗੇਟਾਂ ਦਾ ਸਮਰਥਨ ਹਾਸਿਲ ਹੋਵੇਗਾ। ਟਰੰਪ ਨੂੰ ਹੁਣ ਤੱਕ 244 ਡੈਲੀਗੇਟਾਂ ਦਾ ਸਮਰਥਨ ਮਿਲ ਚੁੱਕਾ ਹੈ। ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਲਈ ਕਿਸੇ ਵੀ ਦਾਅਵੇਦਾਰ ਨੂੰ ਘੱਟੋ-ਘੱਟ 1,215 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੋਵੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment