50 ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹਮਾਸ ਅਤੇ ਇਜ਼ਰਾਈਲ ਵਿਚਾਲੇ ਗੱਲਬਾਤ ਹੋਈ ਅਸਫਲ

Rajneet Kaur
2 Min Read

ਨਿਊਜ਼ ਡੈਸਕ: 50 ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹਮਾਸ ਅਤੇ ਇਜ਼ਰਾਈਲ ਵਿਚਾਲੇ ਗੱਲਬਾਤ ਫਿਲਹਾਲ ਅਸਫਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਹਮਾਸ ਨੇ ਗਾਜ਼ਾ ‘ਚ ਈਂਧਨ ਦੀ ਡਿਲੀਵਰੀ ਦੀ ਮੰਗ ਕੀਤੀ ਸੀ, ਜਿਸ ਨੂੰ ਇਜ਼ਰਾਈਲ ਨੇ ਠੁਕਰਾ ਦਿੱਤਾ। ਹਾਲਾਂਕਿ, ਹਮਾਸ ਨੇ ਕਿਹਾ ਕਿ ਉਹ ਮਨੁੱਖੀ ਆਧਾਰ ‘ਤੇ ਬੰਧਕ ਬਣਾਈਆਂ ਗਈਆਂ ਦੋ ਬਜ਼ੁਰਗ ਔਰਤਾਂ ਨੂੰ ਰਿਹਾਅ ਕਰ ਰਿਹਾ ਹੈ। ਹਮਾਸ ਨੇ ਇਹ ਫੈਸਲਾ ਕਤਰ ਅਤੇ ਮਿਸਰ ਦੀ ਵਿਚੋਲਗੀ ਤੋਂ ਬਾਅਦ ਲਿਆ ਹੈ।

ਇਜ਼ਰਾਈਲੀ ਅਧਿਕਾਰੀਆਂ ਵੱਲੋਂ ਇਸ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਗਈ ਪਰ ਇਜ਼ਰਾਈਲੀ ਮੀਡੀਆ ਨੇ ਦੱਸਿਆ ਕਿ ਔਰਤਾਂ ਨੂੰ ਗਾਜ਼ਾ ਅਤੇ ਮਿਸਰ ਦੇ ਵਿਚਕਾਰ ਰਫਾਹ ਬਾਰਡਰ ਕ੍ਰਾਸਿੰਗ ‘ਤੇ ਲਿਜਾਇਆ ਗਿਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋ ਅਮਰੀਕੀ ਔਰਤਾਂ (ਇੱਕ ਮਾਂ ਅਤੇ ਬੇਟੀ) ਨੂੰ ਰਿਹਾਅ ਕੀਤਾ ਗਿਆ ਸੀ। ਵ੍ਹਾਈਟ ਹਾਊਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਮਰੀਕਾ ਇਹ ਨਹੀਂ ਮੰਨਦਾ ਕਿ ਇਹ ਇਜ਼ਰਾਈਲ-ਹਮਾਸ ਜੰਗਬੰਦੀ ਦਾ ਸਮਾਂ ਹੈ। ਵ੍ਹਾਈਟ ਹਾਊਸ ਦੇ ਇਸ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਜ਼ਰਾਈਲ-ਹਮਾਸ ਜੰਗ ਤੁਰੰਤ ਰੁਕਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਇਜ਼ਰਾਇਲੀ ਮੰਤਰੀ ਨੇ  ਦੱਸਿਆ ਹੈ ਕਿ ਉਨ੍ਹਾਂ ਦਾ ਦੇਸ਼ ਬੰਧਕਾਂ ਦੀ ਚਿੰਤਾ ਦੇ ਕਾਰਨ ਗਾਜ਼ਾ ‘ਤੇ ਜ਼ਮੀਨੀ ਹਮਲੇ ਨੂੰ ਨਹੀਂ ਰੋਕੇਗਾ।

ਦਸ ਦਈਏ ਕਿ ਗਾਜ਼ਾ ਵਿੱਚ ਇੰਡੋਨੇਸ਼ੀਆ ਦੇ ਹਸਪਤਾਲ ਵਿੱਚ ਈਂਧਨ ਦੀ ਕਮੀ ਕਾਰਨ ਬਿਜਲੀ ਬੰਦ ਹੋ ਗਈ ਹੈ। ਗਾਜ਼ਾ ਅੱਤਵਾਦੀਆਂ ਅਤੇ ਇਜ਼ਰਾਈਲ ਵਿਚਕਾਰ ਦੋ ਹਫਤਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਵਿੱਚ ਹਸਪਤਾਲਾਂ ਵਿੱਚ ਦਵਾਈਆਂ, ਬਾਲਣ ਅਤੇ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment