ਅੰਮ੍ਰਿਤਸਰ : ਪੰਜਾਬ ਅੰਦਰ ਅਮਨ ਕਨੂੰਨੀ ਦੀ ਸਥਿਤੀ ਦਾ ਕੀ ਹਾਲ ਹੈ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਆਏ ਦਿਨ ਚਾਰੇ ਪਾਸੇ ਹੁੰਦੇ ਕਤਲ, ਲੁੱਟਾਂ ਖੋਹਾਂ , ਮਾਰ ਕੁਟਾਈ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਦੂਜੇ ਪਾਸੇ ਇੰਝ ਜਾਪਦਾ ਹੈ ਕਿ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਗੁਰੂ ਨਾਨਕ ਹਸਪਤਾਲ *ਚੋਂ ਇੱਕ ਬੱਚਾ ਚੋਰੀ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਗਈ ਹੈ।
ਦਰਅਸਲ ਇੱਥੇ ਦੇ ਪਿੰਡ ਖਾਸਾ ਚੱਕਾਂ ਤੋਂ ਇੱਕ ਪਰਿਵਾਰ ਹਸਪਤਾਲ ਪਹੁੰਚਿਆ ਸੀ। ਜਣੇਪੇ ਦੌਰਾਨ ਮਹਿਲਾ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ। ਇਸ ਦੌਰਾਨ ਹੋਇਆ ਇੰਝ ਕਿ ਇੱਕ ਮਹਿਲਾ ਵੱਲੋਂ ਬੱਚਾ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਦੌਰਾਨ ਰੌਲਾ ਪੈ ਗਿਆ ਅਤੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਹਿਚਾਣ ਸਤਨਾਮ ਸਿੰਘ ਉਰਫ ਸੱਤੀ ਅਤੇ ਅਨੁਪ੍ਰੀਤ ਕੌਰ ਉਰਫ ਪ੍ਰੀਤ ਵਜੋਂ ਹੋਈ ਹੈ।
ਇਸ ਮੌਕੇ ਪਰਿਵਾਰ ਵੱਲੋਂ ਜਿੱਥੇ ਪ੍ਰਸ਼ਾਸਨ ਦੀ ਕਾਰਗੁਜਾਰੀ *ਤੇ ਸਵਾਲ ਚੁੱਕੇ ਗਏ ਤਾਂ ਉੱਥੇ ਹੀ ਹਸਪਤਾਲ ਦੇ ਪ੍ਰਬੰਧ *ਤੇ ਵੀ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਗਿਆ ਹੈ। ਆਪਣੀ ਗਰਭਵਤੀ ਭੈਣ ਨਾਲ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੀ ਮਨਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਨੇ ਦੋ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਉਦੋਂ ਮੁਲਜ਼ਮ ਪ੍ਰੀਤ ਉਸ ਕੋਲ ਆ ਕੇ ਗੱਲਾਂ ਕਰਨ ਲੱਗੀ।ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਜਦੋਂ ਡਾਕਟਰ ਵੱਲੋਂ ਉਨ੍ਹਾਂ ਨੂੰ ਚੈਕਅਪ ਲਈ ਬੁਲਾਇਆ ਜਾਂਦਾ ਹੈ ਪ੍ਰੀਤ ਵੱਲੋਂ ਬੱਚੇ ਸੰਭਾਲਣ *ਚ ਮਦਦ ਕਰਨ ਦੀ ਗੱਲ ਕਹੀ ਜਾਂਦੀ ਹੈ। ਮਨਦੀਪ ਕੌਰ ਮੁਤਾਬਿਕ ਇਸ ਤੋਂ ਬਾਅਦ ਮੁਲਜ਼ਮ ਬੱਚਾ ਲੈ ਕੇ ਫਰਾਰ ਹੋ ਜਾਂਦੀ ਹੈ।
ਗੁਰੂ ਨਾਨਕ ਹਸਪਤਾਲ ‘ਚ ਬੱਚਾ ਚੋਰੀ ਕਰਨ ਦੀ ਨਾਪਾਕ ਕੋਸ਼ਿਸ਼!

Leave a Comment
Leave a Comment