ਨਵੀ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਨੀਟ ਯੂਜੀ (NEET UG) 2026 ਰੀ-ਐਗਜ਼ਾਮ ਦੇ ਐਡਮਿਟ ਕਾਰਡ ਡਾਊਨਲੋਡ ਕਰਨ ਦੀ ਪ੍ਰਕਿਰਿਆ ਵਿੱਚ ਬਦਲਾਅ ਕੀਤਾ ਹੈ। ਪ੍ਰੀਖਿਆ ਏਜੰਸੀ ਨੇ ਵਿਦਿਆਰਥੀਆਂ ਨੂੰ ਬੈਂਕ ਖਾਤੇ ਦੇ ਵੇਰਵੇ ਰਜ ਕੀਤੇ ਬਿਨਾਂ ਹੀ ਐਡਮਿਟ ਕਾਰਡ ਡਾਊਨਲੋਡ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਪਹਿਲਾਂ ਬੈਂਕ ਖਾਤੇ ਦੇ ਵੇਰਵੇ ਪਾਉਣ ਦੀ ਸ਼ਰਤ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਹੁਣ ਐੱਨਟੀਏ ਨੇ ਨੋਟਿਸ ਜਾਰੀ ਕਰਕੇ ਸਾਫ਼ ਕੀਤਾ ਕਿ ਉਮੀਦਵਾਰ neet.nta.nic.in ‘ਤੇ ਜਾ ਕੇ ਪਹਿਲਾਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ਅਤੇ ਪ੍ਰੀਖਿਆ ਫੀਸ ਰਿਫੰਡ ਦੀ ਪ੍ਰਕਿਰਿਆ ਲਈ ਲੋੜੀਂਦੀ ਬੈਂਕ ਖਾਤਾ ਵੈਰੀਫਿਕੇਸ਼ਨ ਬਾਅਦ ਵਿੱਚ ਪੂਰੀ ਕਰ ਸਕਦੇ ਹਨ। ਉਮੀਦਵਾਰ ਇਹ ਵੈਰੀਫਿਕੇਸ਼ਨ ਕਦੇ ਵੀ ਪੂਰੀ ਕਰਨ, ਉਹ ਫੀਸ ਰਿਫੰਡ ਲਈ ਪੂਰੀ ਤਰ੍ਹਾਂ ਯੋਗ ਰਹਿਣਗੇ।
ਨੈਸ਼ਨਲ ਟੈਸਟਿੰਗ ਏਜੰਸੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਜਲਦ ਤੋਂ ਜਲਦ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ 21 ਜੂਨ ਨੂੰ ਹੋਣ ਵਾਲੀ ਨੀਟ ਯੂਜੀ ਰੀ-ਐਗਜ਼ਾਮ ਤੋਂ ਪਹਿਲਾਂ ਆਪਣੇ ਪ੍ਰੀਖਿਆ ਕੇਂਦਰ, ਰਿਪੋਰਟਿੰਗ ਸਮੇਂ ਅਤੇ ਹੋਰ ਵੇਰਵਿਆਂ ਨੂੰ ਧਿਆਨ ਨਾਲ ਦੇਖ ਲੈਣ।
ਡਾਊਨਲੋਡ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੀਖਿਆ ਕੇਂਦਰ, ਰਿਪੋਰਟਿੰਗ ਸਮਾਂ ਅਤੇ ਨਿੱਜੀ ਜਾਣਕਾਰੀ ਸਮੇਤ ਸਾਰੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰ ਲੈਣ ਅਤੇ ਪ੍ਰੀਖਿਆ ਵਾਲੇ ਦਿਨ ਲਈ ਐਡਮਿਟ ਕਾਰਡ ਦੀਆਂ ਦੋ ਪ੍ਰਿੰਟ ਕੀਤੀਆਂ ਕਾਪੀਆਂ ਤਿਆਰ ਰੱਖਣ।
ਦੱਸ ਦਈਏ ਕਿ ਪੇਪਰ ਲੀਕ ਹੋਣ ਕਾਰਨ 3 ਮਈ ਨੂੰ ਹੋਈ ਨੀਟ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਹੁਣ ਇਹ 21 ਜੂਨ ਨੂੰ ਇੱਕੋ ਸ਼ਿਫਟ ਵਿੱਚ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਕਰਵਾਈ ਜਾਵੇਗੀ, ਜਿਸ ਵਿੱਚ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

