ਅਮਰੀਕਾ ਦੀਆਂ ਜੇਲ੍ਹਾਂ ’ਚ ਗੈਰ ਕਾਨੂੰਨੀ ਢੰਗ ਨਾਲ ਬੰਦ ਹਜ਼ਾਰਾਂ ਭਾਰਤੀਆਂ ਦੀ ਹਾਲਤ ਮਾੜੀ

Prabhjot Kaur
3 Min Read

ਵਾਸ਼ਿੰਗਟਨ: ਅਮਰੀਕਾ ਦੀਆਂ ਜੇਲ੍ਹਾਂ ‘ਚ ਵੱਡੀ ਗਿਣਤੀ ‘ਚ ਗੈਰਕਾਨੂੰਨੀ ਤਰੀਕੇ ਨਾਲ ਬੰਦ ਹਨ। ਇੱਕ ਰਿਪੋਰਟ ਮੁਤਾਬਕ ਲਗਭਗ 20,000 ਤੋਂ ਵੱਧ ਭਾਰਤੀ ਇਨ੍ਹਾਂ ਜੇਲ੍ਹਾਂ ਵਿੱਚ ਬਿਨਾਂ ਦਸਤਾਵੇਜ਼ੀ ਕੈਦੀ ਕੰਮ ਕਰਨ ਲਈ ਮਜਬੂਰ ਹਨ। ਇਨ੍ਹਾਂ ਕੈਦੀਆਂ ਤੋਂ ਕੰਮ ਕਰਵਾ ਕੇ ਜੇਲ੍ਹਾਂ ਮੋਟੀ ਕਮਾਈ ਕਰਦੀਆਂ ਹਨ, ਪਰ ਉਨ੍ਹਾਂ ਨੂੰ ਲਗਭਗ ਕੁਝ ਨਹੀਂ ਦਿੰਦੇ ਹਨ। ਜਿਹੜੇ ਕੈਦੀ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਹਨੇਰੇ ਵਾਲੀ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।

ਰਿਪੋਰਟ ਅਨੁਸਾਰ ਅਮਰੀਕੀ ਜੇਲ੍ਹਾਂ ਹਰ ਸਾਲ ਕੈਦੀਆਂ ਕੋਲੋਂ ਕੰਮ ਕਰਵਾ ਕੇ 11 ਅਰਬ ਡਾਲਰ ਯਾਨੀ 91 ਹਜ਼ਾਰ ਕਰੋੜ ਰੁਪਏ ਕਮਾਈ ਕਰਦੀ ਹੈ। ਹਾਲਾਂਕਿ ਕੈਦੀਆਂ ਨੂੰ ਸਿਰਫ ਇੱਕ ਘੰਟੇ ਦੇ ਕੰਮ ਲਈ ਤਨਖਾਹ ਮਿਲਦੀ ਹੈ। ਉਨ੍ਹਾਂ ਦੀ ਘਟੋਂ-ਘੱਟ ਉਜਰਤ 450 ਡਾਲਰ ਸਾਲਾਨਾ ਰੱਖੀ ਗਈ ਹੈ।

ਜਾਂਚਕਾਰ ਜੈਨੀਫਰ ਨੇ ਦੱਸਿਆ ਕਿ ਜੇਲ ਵਿੱਚ ਗੈਰ- ਕਾਨੂੰਨੀ ਢੰਗ ਨਾਲ ਬੰਦ ਕੈਦੀਆਂ ਦੀ ਹਾਲਤ ਤਰਸਯੋਗ ਹੈ। ਜੇਲ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇੰਨੇ ਫੰਡ ਨਹੀਂ ਹਨ ਕਿ ਉਹ ਇਨ੍ਹਾਂ ਕੈਦੀਆਂ ਨੂੰ ਉਚਿਤ ਤਨਖਾਹਾਂ ਦੇ ਸਕਣ, ਪਰ ਸਾਡੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੇਲ੍ਹਾਂ ਕੈਦੀਆਂ ਨੂੰ ਮਜ਼ਦੂਰ ਬਣਾ ਕੇ ਅਰਬਾਂ ਡਾਲਰ ਕਮਾ ਲੈਂਦੀਆਂ ਹਨ। ਇਸ ਤੋਂ ਬਾਅਦ ਵੀ ਕੈਦੀਆਂ ਦਾ ਸ਼ੋਸ਼ਣ ਹੁੰਦਾ ਹੈ। ਅਸਲ ਵਿੱਚ ਅਮਰੀਕਾ ਵਿੱਚ ਜੇਲ੍ਹਾਂ ਨੂੰ ਪ੍ਰਾਈਵੇਟ ਕੰਪਨੀਆਂ ਚਲਾਉਂਦੀਆਂ ਹਨ। ਇਨ੍ਹਾਂ ਜੇਲ੍ਹਾਂ ਵਿੱਚ ਜਿੰਨੇ ਜ਼ਿਆਦਾ ਕੈਦੀ ਹੋਣਗੇ, ਉਨ੍ਹਾਂਹੀ ਕੰਪਨੀਆਂ ਨੂੰ ਸਰਕਾਰ ਤੋਂ ਓਨਾ ਜ਼ਿਆਦਾ ਫਾਇਦਾ ਹੋਵੇਗਾ।

ਜੇਲ੍ਹਾਂ ਦਾ 80 ਫੀਸਦੀ ਕੰਮ ਇਨ੍ਹਾਂ ਵਿੱਚ ਰਹਿ ਰਹੇ ਕੈਦੀਆਂ ਵੱਲੋਂ ਕੀਤਾ ਜਾਂਦਾ ਹੈ। ਇਸ ਵਿੱਚ ਸਫਾਈ, ਮੁਰੰਮਤ ਦਾ ਕੰਮ, ਲਾਂਡਰੀ ਵਰਗੀਆਂ ਨੌਕਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਬਾਹਰਲੀਆਂ ਕੰਪਨੀਆਂ ਜੇਲ੍ਹਾਂ ਨੂੰ ਮੇਜ-ਕੁਰਸੀਆਂ ਅਤੇ ਹੋਰ ਸਮਾਨ ਬਣਾਉਣ ਦਾ ਠੇਕਾ ਵੀ ਦਿੰਦੀਆਂ ਹਨ। ਇਹ ਵੀ ਜੇਲ੍ਹ ਦੇ ਕੈਦੀਆਂ ਤੋਂ ਬਣਵਾਏ ਜਾਂਦੇ ਹਨ, ਜੋ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਫਿਰ ਉਨ੍ਹਾਂ ਨੂੰ ਇਕੱਲੇ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਪਰਿਵਾਰ ਨੂੰ ਵੀ ਮਿਲਣ ਨਹੀਂ ਦਿੱਤਾ ਜਾਂਦਾ। ਮੈਕਸੀਕੋ ਰਾਹੀਂ ਅਮਰੀਕਾ ਦੀ ਸਰਹੱਦ ਵਿੱਚ ਦਾਖਲ ਹੋਏ ਭਾਰਤੀ ਮੂਲ ਦੇ ਪੰਜਾਬੀ ਨੇ ਦੱਸਿਆ ਕਿ ਮੈਂ ਇੱਕ ਸਾਲ ਤੋਂ ਕੈਲੀਫੋਰਨੀਆ ਦੀ ਜੇਲ੍ਹ ਵਿੱਚ ਬੰਦ ਹਾਂ। ਇਹ ਮੇਰੇ ਲਈ ਇੱਕ ਡਰਾਉਣੇ ਸੁਪਨੇ ਵਰਗਾ ਹੈ। ਸਾਨੂੰ ਉਥੇ ਪੱਗਾਂ ਅਤੇ ਕੜਾ ਪਹਿਨਣ ਦੀ ਵੀ ਇਜਾਜ਼ਤ ਨਹੀਂ ਸੀ। ਸ਼ਾਕਾਹਾਰੀ ਭੋਜਨ ਖਾਣ ਵਾਲੇ ਵੀ ਮਾਸ ਖਾਣ ਲਈ ਮਜਬੂਰ ਹਨ।

- Advertisement -

ਸਰਹੱਦ ਪਾਰ ਕਰਕੇ ਘੁਸਪੈਠ ਕਰਨ ਦੇ ਜ਼ਿਆਦਾਤਰ ਮਾਮਲਿਆਂ ‘ਚ ਕੈਦੀਆਂ ਨੂੰ ਇੱਕ ਸਾਲ ਦੇ ਅੰਦਰ ਹੀ ਜ਼ਮਾਨਤ ਮਿਲ ਜਾਂਦੀ ਹੈ, ਪਰ ਕਈ ਕੈਦੀਆਂ ਦੇ ਕੋਲ ਵਕੀਲ ਲਈ ਪੈਸੇ ਵੀ ਨਹੀਂ ਹੁੰਦੇ ਹਨ। ਇਸ ਲਈ ਉਨ੍ਹਾਂ ਮਜਬੂਰੀ ‘ਚ ਜੇਲ੍ਹ ‘ਚ ਹੀ ਰਹਿਣਾ ਪੈਂਦਾ ਹੈ। 2022 ‘ਚ ਅਮਰੀਕਾ ‘ਚ ਗ੍ਰਿਫਤਾਰ ਹੋਏ 60 ਹਜ਼ਾਰ ਵਿਚੋਂ 40 ਹਜ਼ਾਰ ਭਾਰਤੀਆਂ ਨੂੰ ਜ਼ਮਾਨਤ ਮਿਲ ਗਈ ਪਰ 20 ਹਜ਼ਾਰ ਅਜੇ ਵੀ ਜੇਲ੍ਹਾਂ ‘ਚ ਬੰਦ ਹਨ।

Share this Article
Leave a comment