ਇਸ ਵਿਅਕਤੀ ਨੂੰ ਹੈ ਅਜਿਹੀ ਅਜੀਬ ਬੀਮਾਰੀ, 100 ਡਾਕਟਰਾਂ ਤੋਂ ਵੀ ਨਹੀਂ ਹੋਇਆ ਇਲਾਜ

TeamGlobalPunjab
3 Min Read

ਵਾਸ਼ਿੰਗਟਨ: ਬਾਬ ਸ਼ਵਾਰਟਜ਼ ਨਾਮ ਦੇ ਵਿਅਕਤੀ ਦਾ ਇੱਕ ਗੁੰਮਨਾਮ ਬੀਮਾਰੀ ਨੇ ਜਿਉਣਾ ਮੁਸ਼ਕਲ ਕਰ ਦਿੱਤਾ ਹੈ। 100 ਤੋਂ ਵੀ ਜ਼ਿਆਦਾ ਡਾਕਟਰ ਉਨ੍ਹਾਂ ਦੀ ਬੀਮਾਰੀ ਵਾਰੇ ਕੁੱਝ ਪਤਾ ਨਹੀਂ ਲਗਾ ਪਾਏ, ਜਿਸ ਦੀ ਜਾਂਚ ਉਹ ਸਾਲ 2016 ਤੋਂ ਕਰਵਾ ਰਹੇ ਹਨ। ਇਸ ਬਾਬ ਨਾਮ ਦੇ ਵਿਅਕਤੀ ਨੂੰ ਇਨਸੌਮਨੀਆ ਹੈ, ਯਾਨੀ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜੇਕਰ ਆ ਵੀ ਜਾਵੇ, ਤਾਂ ਹਰ 90 ਮਿੰਟ ‘ਚ ਉਸ ਨੂੰ ਪਿਸ਼ਾਬ ਕਰਨ ਲਈ ਉੱਠਣਾ ਪੈਂਦਾ ਹੈ ਜਿਸ ਕਾਰਨ ਉਹ ਮੁਸ਼ਕਲ ਨਾਲ ਸਾਰੀ ਰਾਤ ‘ਚ ਕੁੱਲ ਚਾਰ ਘੰਟੇ ਹੀ ਸੋ ਪਾਉਂਦਾ ਹੈ।

ਹਰ ਵਾਰ ਉੱਠਣ ਜਾਂ ਲੇਟਣ ‘ਤੇ ਉਨ੍ਹਾਂ ਦੇ ਸਰੀਰ ਦਾ ਤਰਲ ਪਦਾਰਥ ਵੱਡੇ ਪੈਮਾਨੇ ‘ਤੇ ਸ਼ਿਫਟ ਹੁੰਦਾ ਹੈ ਇਸ ਤੋਂ ਇਲਾਵਾ ਉਨ੍ਹਾਂ ਨੂੰ ਹਾਈ – ਬੀਪੀ, ਪਾਚਣ ਸਬੰਧੀ ਰੋਗ, ਹਾਰਮੋਨਸ ਦਾ ਗੰਭੀਰ ਅਸੰਤੁਲਨ ਹੈ ਤੇ ਉਨ੍ਹਾਂ ਦੇ ਮਾਸਪੇਸ਼ੀਆਂ ‘ਚ ਜਕੜਨ ਵੀ ਰਹਿੰਦੀ ਹੈ। ਪੇਸ਼ੇ ਤੋਂ ਵਕੀਲ ਰਹੇ 59 ਸਾਲਾ ਬਾਬ ਨੂੰ ਨਹੀਂ ਪਤਾ ਕਿ ਉਹ ਕਿਸ ਰੋਗ ਦੀ ਦਵਾਈ ਲੈਣ ਤੇ ਹੁਣ ਕਿਸ ਡਾਕਟਰ ਨਾਲ ਸੰਪਰਕ ਕਰਨ।

ਉਹ ਦੋ ਵਾਰ ਮੇਯੋ ਕਲੀਨਿਕ ਅਤੇ ਕਲੀਵਲੈਂਡ ਕਲੀਨਿਕ ‘ਚ ਡਾਕਟਰਾਂ ਨੂੰ ਵਿਖਾ ਚੁੱਕੇ ਹਨ। ਅਮਰੀਕਾ ਦੇ ਡੇਟਰਾਇਟ ਦੇ ਕੋਲ ਰਹਿਣ ਵਾਲੇ ਬਾਬ ਨੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ( NIH ) ‘ਚ ਅਨਡਾਇਗਨੋਜ਼ਡ ਡਿਸੀਜ਼ ਪ੍ਰੋਗਰਾਮ ਦੇ ਤਹਿਤ ਇੱਕ ਹਫ਼ਤੇ ਦਾ ਸਮਾਂ ਉੱਥੇ ਬਿਤਾਇਆ ਸੀ। ਜਿੱਥੇ ਮੇਯੋ ਮਾਹਰ ਨੇ ਕਿਹਾ ਕਿ ਇਹ ਇੱਕ ਅਨੋਖਾ ਮਾਮਲਾ ਹੈ ਸਾਡੇ ਕੋਲ ਅੱਜ ਤੱਕ ਅਜਿਹਾ ਕੋਈ ਕੇਸ ਨਹੀਂ ਆਇਆ।

NIH ਦੇ ਡਾਕਟਰਾਂ ਨੇ ਉਸਦੇ ਲੱਛਣਾਂ ਲਈ ਇੱਕ ਸਪੱਸ਼ਟ ਕਾਰਨ ਦੀ ਪਹਿਚਾਣ ਕਰਦੇ ਹੋਏ ਦੱਸਿਆ ਹੈ ਕਿ ਬਾਬ ਦੀਆਂ ਨਸਾਂ ਕਾਫ਼ੀ ਵਧੀਆਂ ਹੋਈਆਂ ਹਨ ਤੇ ਬਹੁਤ ਜ਼ਿਆਦਾ ਖਿਚਾਅ ਵਾਲੀਆਂ ਹਨ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ ਤੇ ਇਸ ਦਾ ਇਲਾਜ ਕਿਵੇਂ ਕਰਨਾ ਹੈ। ਡਾਕਟਰਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਮਾਮਲਾ ਨਹੀਂ ਵੇਖਿਆ ਹੈ। ਐੱਨਆਈਐੱਚ ਦੇ ਕਲੀਨਿਕਲ ਸੈਂਟਰ ਵਿੱਚ ਚਿਕਿਤਸਕ ਡੋਨਾ ਨੋਵਾਸਿਕ ਨੇ ਕਿਹਾ ਕਿ ਸਾਡੇ ਕੋਲ ਹਾਲੇ ਤੱਕ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਬਹੁਤ ਮੁਸ਼ਕਲਾਂ ਦੇ ਬਾਵਜੂਦ ਬਾਬ ਕਾਫ਼ੀ ਸਟਰੋਂਗ ਹਨ। ਬਾਬ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਰੋਗ ਬਾਰੇ ਸਭ ਕੁਝ ਸਿੱਖਣ ਦਾ ਸੰਕਲਪ ਲਿਆ ਹੈ, ਜੋ ਉਨ੍ਹਾਂ ਦੇ ਜੀਵਨ ਦੇ ਹਰ ਪਹਲੂ ‘ਤੇ ਨਿਰਭਰ ਕਰਦਾ ਹੈ ।

Share this Article
Leave a comment