ਕਈ ਬਿਮਾਰੀਆਂ ਤੋਂ ਰਾਹਤ ਦਵਾਉਂਦੀ ਹੈ ਸੌਂਫ!

TeamGlobalPunjab
2 Min Read

ਨਿਊਜ਼ ਡੈਸਕ : ਸੌਂਫ ਦੀ ਰੋਜਾਨਾ ਜੀਵਨ ‘ਚ ਵਰਤੋਂ ਸਾਡੇ ਸਰੀਰ ਲਈ ਕਾਫੀ ਲਾਹੇਵੰਦ ਸਾਬਤ ਹੋ ਸਕਦੀ ਹੈ। ਪਰ ਬਹੁਤ ਸਾਰੇ ਲੋਕ ਇਸ ਦੇ ਗੁਣਾਂ ਤੋਂ ਅਣਜਾਣ ਹਨ। ਭੋਜਨ ਤੋਂ ਬਾਅਦ ਸੌਂਫ ਖਾਣਾ ਹਰ ਕਿਸੇ ਦੀ ਆਦਤ ਹੁੰਦੀ ਹੈ। ਇਸ ਦੀ ਵਰਤੋਂ ਅਸੀਂ ਕਈ ਪ੍ਰਕਾਰ ਦੀਆਂ ਚੀਜ਼ਾਂ ‘ਚ ਵੀ ਕਰਦੇ ਹਾਂ। ਸੌਂਫ ‘ਚ ਆਯਰਨ, ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ। ਜੋ ਕੇ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹਨ। ਪੇਟ ਦੇ ਲਈ ਤਾਂ ਇਹ ਬਹੁਤ ਹੀ ਲਾਭਦਾਇਕ ਹੈ, ਇਹ ਪੇਟ ਦੀਆਂ ਕਈ ਬਿਮਾਰੀਆਂ ਨੂੰ ਦੂਰ ਰੱਖਣ ਤੇ ਪੇਟ ਨੂੰ ਸਾਫ ਰੱਖਣ ‘ਚ ਸਹਾਇਤਾ ਕਰਦੀ ਹੈ।

ਅੱਖਾਂ ਲਈ ਫਾਇਦੇਮੰਦ

ਸੌਂਫ ਦਾ ਅੱਖਾਂ ਲਈ ਵੀ ਵਰਦਾਨ ਸਾਬਤ ਹੋ ਸਕਦੀ ਹੈ। ਅੱਖਾਂ ਦੀ ਰੌਸ਼ਨੀ ਸੌਂਫ ਦਾ ਸੇਵਨ ਕਰ ਕੇ ਵਧਾਈ ਜਾ ਸਕਦੀ ਹੈ। ਸੌਂਫ ਤੇ ਮਿਸ਼ਰੀ ਨੂੰ ਸਮਾਨ ਭਾਗ ‘ਚ ਪੀਸ ਕੇ ਇਸ ਦੀ ਇੱਕ ਚਮਚ ਮਾਤਰਾ ਸਵੇਰੇ ਸ਼ਾਮ ਪਾਣੀ ਦੇ ਨਾਲ 2 ਮਹੀਨੇ ਤੱਕ ਲਓ। ਇਸ ਤਰ੍ਹਾਂ ਕਰਨ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਵੱਧ ਸਕਦੀ ਹੈ।

- Advertisement -

ਗਲਾ ਖਰਾਬ ਹੋਣਤੇ ਸੌਂਫ ਦਾ ਸੇਵਨ

ਜੇਕਰ ਤੁਹਾਡਾ ਗਲਾ ਬੈਠਾ ਹੋਇਆ ਹੈ ਤਾਂ ਸੌਂਫ ਚਬਾਉਣ ਨਾਲ ਗਲਾ ਸਾਫ ਹੋ ਜਾਂਦਾ ਹੈ। ਗਲੇ ‘ਚ ਖਰਾਸ਼ ਹੋਣ ਦੇ ਹਾਲਤ ‘ਚ ਸੌਂਫ ਚਬਾਉਣ ਨਾਲ ਗਲੇ ‘ਚ ਪੈਦਾ ਖਰਾਸ਼ ਖਤਮ ਹੋ ਜਾਵੇਗੀ।

ਖੂਨ ਸਾਫ ਕਰਨ ਫਾਇਦੇਮੰਦ

ਸੌਂਫ ਸਾਡੇ ਸਰੀਰ ਦੇ ਖੂਨ ਨੂੰ ਸਾਫ ਕਰਨ ‘ਚ ਵੀ ਕਾਰਗਰ ਹੈ। ਰੋਜ਼ਾਨਾ ਸਵੇਰੇ-ਸ਼ਾਮ ਸੌਂਫ ਖਾਣ ਨਾਲ ਖੂਨ ਸਾਫ ਹੁੰਦਾ ਹੈ। ਨਾਲ ਹੀ ਸੌਂਫ ਚਮੜੀ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਤੇ ਇਸ ਦੇ ਇਸਤੇਮਾਲ ਨਾਲ ਚਮੜੀ ਸਾਫ ਹੁੰਦੀ ਹੈ।

ਪੇਟ ਦੀਆਂ ਬਿਮਾਰੀਆਂ ਲਈ ਫਾਇਦੇਮੰਦ

- Advertisement -

ਸੌਂਫ ਖਾਣ ਨਾਲ ਪੇਟ ਦੇ ‘ਚ ਕਬਜ਼ ਦੀ ਸ਼ਿਕਾਇਤ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਸੌਂਫ ਨੂੰ ਮਿਸ਼ਰੀ ਜਾਂ ਚੀਨੀ ਦੇ ਨਾਲ ਪੀਸ ਕੇ ਚੂਰਣ ਬਣਾ ਲਓ। ਰਾਤ ਨੂੰ ਸੌਂਦੇ ਸਮੇਂ ਲਗਪਗ ਪੰਜ ਗ੍ਰਾਮ ਚੂਰਣ ਨੂੰ ਕੋਸੇ ਪਾਣੀ ‘ਚ ਮਿਲਾ ਕੇ ਲੈ ਲਓ। ਇਸ ਦੀ ਵਰਤੋਂ ਨਾਲ ਪੇਟ ਦੀ ਸਮੱਸਿਆ ਨਹੀਂ ਹੋਵੇਗੀ ਤੇ ਗੈਸ ਦੇ ਨਾਲ-ਨਾਲ ਕਬਜ਼ ਵੀ ਦੂਰ ਹੋਵੇਗੀ।

Share this Article
Leave a comment