ਹਾਈ ਪ੍ਰੋਫਾਈਲ ਔਰਤਾਂ ਨੂੰ ਠੱਗਣ ਵਾਲਾ ਫਰਜ਼ੀ ਲੈਫਟੀਨੈਂਟ ਗ੍ਰਿਫਤਾਰ

TeamGlobalPunjab
2 Min Read

ਅਯੁੱਧਿਆ:  ਪੁਲਿਸ ਸਟੇਸ਼ਨ ਕੈਂਟ  ਅਤੇ ਐਸਓਜੀ ਟੀਮ ਨੇ ਮਿਲਟਰੀ ਇੰਟੈਲੀਜੈਂਸ ਦੀ ਸੂਚਨਾ ‘ਤੇ ਫ਼ੌਜ ਦਾ ਲੈਫਟੀਨੈਂਟ ਹੋਣ ਦਾ ਬਹਾਨਾ ਬਣਾ ਕੇ ਲੋਕਾਂ ਨਾਲ ਧੋਖਾ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਸੀਓ ਸਿਟੀ/ਏਐਸਪੀ ਪਲਾਸ਼ ਬਾਂਸਲ ਨੇ ਦੱਸਿਆ ਕਿ ਮਿਲਟਰੀ ਇੰਟੈਲੀਜੈਂਸ ਨੇ ਜ਼ਿਲ੍ਹਾ ਪੁਲਿਸ ਨੂੰ ਸੂਚਿਤ ਕੀਤਾ ਕਿ ਫ਼ੈਜ਼ਾਬਾਦ ਸ਼ਹਿਰ ਵਿੱਚ ਇੱਕ ਵਿਅਕਤੀ ਫ਼ੌਜੀ ਫ਼ੌਜੀ ਵਰਦੀ ਪਾ ਕੇ ਫ਼ੌਜ ਦਾ ਲੈਫਟੀਨੈਂਟ ਹੋਣ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਦੋਸ਼ੀ ਦੇ ਕੋਲੋਂ ਪੁਲਿਸ  ਨੂੰ ਫੌਜ ਦੀਆਂ ਵੱਖ-ਵੱਖ ਵਰਦੀਆਂ, ਕੈਪ, ਬੈਲਟ, ਲੈਫਟੀਨੈਂਟ ਦਾ ਫਰਜ਼ੀ ਪਛਾਣ ਪੱਤਰ ਤੋਂ ਇਲਾਵਾ ਜੰਗਲਾਂ ਵਿੱਚ ਲੜਾਈ ਲੜਦੇ ਸਮੇਂ ਪਹਿਨੀ ਜਾਣ ਵਾਲੀ ਖਾਸ ਤਰ੍ਹਾਂ ਦੀ ਡਰੈਸ ਵੀ ਬਰਾਮਦ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਦੋਸ਼ੀ ਖੁਦ ਦੀਆਂ ਫੋਟੋਆਂ ਨੂੰ ਐਡਿਟ ਕਰ ਵੱਖ-ਵੱਖ ਹਥਿਆਰਾਂ ਅਤੇ ਵੱਡੇ-ਵੱਡੇ ਨੇਤਾਵਾਂ ਨਾਲ ਸੋਸ਼ਲ ਮੀਡੀਆ ‘ਤੇ ਪੋਸਟ ਕਰਦਾ ਸੀ। ਸੌਰਭ ਸਿੰਘ ਉਰਫ ਦੀਪੂ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਣ ਵਿੱਚ ਲੱਗੀ ਹੈ।

ਦੋਸ਼ੀ  ਵੱਖ-ਵੱਖ ਸ਼ਹਿਰਾਂ ਵਿੱਚ ਘੁੰਮ ਕੇ ਹਾਈ ਪ੍ਰੋਫਾਈਲ ਔਰਤਾਂ ਨੂੰ ਪ੍ਰਭਾਵਿਤ ਕਰ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਮਿਲਿਟਰੀ ਇੰਟੈਲੀਜੈਂਸ ਦੀ ਸ਼ਾਖਾ ਦੁਆਰਾ ਕੈਂਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ਖਸ ਖੁਦ ਨੂੰ ਫੌਜ ਦਾ ਫਰਜ਼ੀ ਲੈਫਟੀਨੈਂਟ ਦੱਸਕੇ ਲੋਕਾਂ ਦੇ ਨਾਲ ਧੋਖਾਧੜੀ ਕਰ ਰਿਹਾ ਹੈ। ਇਸ ਸੂਚਨਾ ‘ਤੇ ਥਾਣਾ ਕੈਂਟ ਪੁਲਿਸ ਅਤੇ ਐੱਸ.ਓ.ਜੀ. ਦੀ ਟੀਮ ਨੇ ਦੋਸ਼ੀ ‘ਤੇ ਲਗਾਤਾਰ ਨਜ਼ਰ ਰੱਖੀ ਅਤੇ ਇਸ ਨੂੰ ਫੜਨ ਲਈ ਜਾਲ ਵਿਛਾਇਆ ਗਿਆ। ਫਿਰ ਸਹਾਦਤਗੰਜ ਚੌਰਾਹੇ ਤੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

 

Share This Article
Leave a Comment