ਜੋਸ਼ੀਮਠ ‘ਚ ਲਗਾਤਾਰ ਵਿਗੜ ਰਹੀ ਸਥਿਤੀ, NDRF ਦੀਆਂ ਟੀਮਾਂ ਤਾਇਨਾਤ

Global Team
2 Min Read

ਦੇਹਰਾਦੂਨ: ਉੱਤਰਾਖੰਡ ਦੇ ਜੋਸ਼ੀਮਠ ਸ਼ਹਿਰ ‘ਤੇ ਜ਼ਮੀਨ ਖਿਸਕਣ ਦਾ ਖ਼ਤਰਾ ਹਰ ਘੰਟੇ ਨਾਲ ਵਧਦਾ ਜਾ ਰਿਹਾ ਹੈ। ਇਸ ਪੂਰੇ ਇਲਾਕੇ ਨੂੰ ‘ਸਿੰਕਿੰਗ ਜ਼ੋਨ’ ਕਰਾਰ ਦਿੱਤਾ ਗਿਆ ਹੈ। ਪਿਛਲੇ 48 ਘੰਟਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਨੁਕਸਾਨੇ ਗਏ ਘਰਾਂ ਦੀ ਗਿਣਤੀ 561 ਤੋਂ ਵੱਧ ਕੇ 603 ਹੋ ਗਈ ਹੈ।

ਤੇਜ਼ੀ ਨਾਲ ਬਦਲ ਰਹੀ ਸਥਿਤੀ ਦੇ ਕਾਰਨ, ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਰਹਿ ਰਹੇ ਹਜ਼ਾਰਾਂ ਪਰਿਵਾਰਾਂ ਨੂੰ ਮੁੜ ਵਸੇਬਾ ਕੇਂਦਰਾਂ ਵਿੱਚ ਲਿਜਾਇਆ ਜਾ ਰਿਹਾ ਹੈ। ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਨਾ ਨੇ ਖੁਦ ਲੋਕਾਂ ਨੂੰ ਰਾਹਤ ਕੈਂਪ ਵਿੱਚ ਜਾਣ ਦੀ ਅਪੀਲ ਕੀਤੀ ਹੈ।

ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਜੋਸ਼ੀਮਠ ਸਥਿਤ ਆਪਣੀ ਸਰਕਾਰੀ ਇਮਾਰਤ ‘ਚ ਤਰੇੜਾਂ ਆਉਣ ਤੋਂ ਬਾਅਦ ਉਸ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਇਸ ਮੁੱਦੇ ‘ਤੇ ਮਾਹਿਰਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਹੈ, ਜਿਸ ਤੋਂ ਬਾਅਦ ਕੇਂਦਰੀ ਏਜੰਸੀਆਂ ਸਰਗਰਮ ਹੁੰਦੀਆਂ ਨਜ਼ਰ ਆ ਰਹੀਆਂ ਹਨ।

ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਜੋਸ਼ੀਮਠ ਸ਼ਹਿਰ ਵਿੱਚ ਐਨਡੀਆਰਐਫ ਦੀ ਇੱਕ ਟੀਮ ਅਤੇ ਐਸਡੀਆਰਐਫ ਦੀਆਂ ਚਾਰ ਟੀਮਾਂ ਤਾਇਨਾਤ ਕੀਤੀਆਂ ਹਨ।

ਜੋਸ਼ੀਮਠ ਵਿੱਚ ਕੀ ਹੋ ਰਿਹਾ ਹੈ?

ਲੋਕਾਂ ਦਾ ਮੰਨਣਾ ਹੈ ਕਿ ਪਹਾੜਾਂ ‘ਤੇ ਵਿਕਾਸ ਦੇ ਨਾਮ ‘ਤੇ ਹੋ ਰਹੀ ਮਾਈਨਿੰਗ ਇਸ ਦਾ ਮੁੱਖ ਕਾਰਨ ਹੈ। ਸਚਾਈ ਇਹ ਵੀ ਹੈ ਕਿ ਜ਼ਿੰਦਗੀ ਜਿਓਣ ਲਈ ਮਨੁੱਖ ਨੇ ਵਿਕਾਸ ਨੂੰ ਇੱਕ ਮਾਪਦੰਡ ਮੰਨ ਲਿਆ ਹੈ। ਜਦੋਂ ਜੋਸ਼ੀਮਠ ਦੇ ਲੋਕ ਆਪਣਾ ਘਰ-ਬਾਰ ਛੱਡ ਕੇ ਕਿਸੇ ਸੁਰੱਖਿਅਤ ਥਾਂ ‘ਤੇ ਜਾ ਰਗੇ ਹਨ ਤਾਂ ਅਚਾਨਕ ਸਾਰੇ ਜਾਗ ਪਏ। ਸਵਾਲ ਇਹ ਹੈ ਕਿ ਕੀ ਸਾਨੂੰ ਵਿਕਾਸ ਦੇ ਨਾਮ ‘ਤੇ ਪਹਾੜੀ ਖੇਤਰਾਂ ਨਾਲ ਛੇੜਛਾੜ ਕਰਨ ਦੀ ਲੋੜ ਹੈ?

Share This Article
Leave a Comment