ਸਰੀ : ਬ੍ਰਿਟਿਸ਼ ਕੋਲੰਬੀਆ ਦੀ ਅਸੈਂਬਲੀ ਚੋਣਾਂ ‘ਚ ਪੰਜਾਬੀ ਮੂਲ ਦੀ ਹਰਵਿੰਦਰ ਸੰਧੂ ਨੇ ਵੀ ਜਿੱਤ ਹਾਸਲ ਕਰ ਲਈ ਹੈ। ਬੀਸੀ ਵਿੱਚ ਚੋਣਾਂ 24 ਅਕਤੂਬਰ ਨੂੰ ਹੋਈਆਂ ਸਨ ਤੇ ਪਿਛਲੇ ਹਫ਼ਤੇ ਨਾਲ ਹੀ ਇਹਨਾਂ ਦੇ ਨਤੀਜੇ ਐਲਾਨ ਦਿੱਤੇ ਗਏ ਸਨ। ਹਲਾਂਕਿ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਹਾਲੇ ਹੋਣੀ ਸੀ। ਹੁਣ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ‘ਚ ਐਨਡੀਪੀ ਦੇ ਉਮੀਦਵਾਰ ਹਰਵਿੰਦਰ ਸੰਧੂ ਨੇ ਵੱਡੀ ਜਿੱਤ ਹਾਸਲ ਕੀਤੀ ਹੈ।
ਹਰਵਿੰਦਰ ਸੰਧੂ ਦੀ ਇਸ ਜਿੱਤ ਨਾਲ ਹੁਣ ਬ੍ਰਿਟਿਸ਼ ਕੋਲੰਬੀਆ ਦੀ ਅਸੈਂਬਲੀ ‘ਚ ਪੰਜਾਬੀ ਐਮਐਲਏ ਦੀ ਗਿਣਤੀ 9 ਹੋ ਗਈ ਹੈ। ਐਨਡੀਪੀ ਦੀ ਹਰਵਿੰਦਰ ਸੰਧੂ ਨੇ ਆਪਣੇ ਵਿਰੋਧੀ ਤੋਂ 282 ਵੋਟਾਂ ਦੀ ਲੀਡ ਹਾਸਲ ਕੀਤੀ। ਤਾਜ਼ਾ ਗਿਣਤੀ ਅਨੁਸਾਰ ਐਨਡੀਪੀ ਉਮੀਦਵਾਰ ਹਰਵਿੰਦਰ ਸੰਧੂ ਨੂੰ 9568 ਅਤੇ ਲਿਬਰਲ ਉਮੀਦਵਾਰ ਐਰਿਕ ਨੂੰ 9286 ਵੋਟਾਂ ਹਾਸਲ ਹੋਈਆਂ ਹਨ।
ਬ੍ਰਿਟਿਸ਼ ਕੋਲੰਬੀਆ ‘ਚ NDP ਨੇ ਇਤਿਹਾਸ ਰਚਿਆ ਹੈ। ਅਸੈਂਬਲੀ ਚੋਣਾਂ ‘ਚ NDP ਨੇ ਪੂਰਨ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। NDP ਨੂੰ 87 ਸੀਟਾਂ ‘ਚੋਂ ਮਿਲੀਆਂ 55 ਸੀਟਾਂ ਮਿਲੀਆ ਹਨ। ਰਾਜ ਚੌਹਾਨ, ਲਗਾਤਾਰ 5ਵੀਂ ਵਾਰ ਬਰਨਬੀ ਜੇਤੂ ਰਹੇ ਹਨ। ਜਗਰੂਪ ਬਰਾੜ ਨੇ ਲਿਬਰਲ ਦੇ ਗੈਰੀ ਥਿੰਦ ਨੂੰ ਹਰਾਇਆ ਕੇ ਵੱਡੀ ਜਿੱਤ ਹਾਸਲ ਕੀਤੀ ਸੀ। ਰਵੀ ਕਾਹਲੋਂ ਡੈਲਟਾ ਨਾਰਥ ਤੋਂ ਦੁਬਾਰਾ ਚੁਣੇ ਗਏ ਹਨ। ਰਚਨਾ ਸਿੰਘ ਵੀ ਸਰੀ ਗਰੀਨ ਟਿਮਬਰਲੈਂਡ ਤੋਂ ਦੂਜੀ ਵਾਰ ਜਿੱਤੀ ਹੈ। ਇਹਨਾਂ ਤੋਂ ਇਲਾਵਾ ਹੈਰੀ ਬੈਂਸ ਪੰਜਵੀਂ ਵਾਰ ਸਰੀ ਨਿਊਟਨ ਸੈਗਮੈਂਟ ਤੋਂ ਜਿੱਤੇ ਹਨ।