Home / ਭਾਰਤ / ਕਾਮੇਡੀਅਨ ਭਾਰਤੀ ਸਿੰਘ ਦੇ ਘਰ ‘ਤੇ NCB ਦਾ ਛਾਪਾ, ਤਲਾਸ਼ੀ ਦੌਰਾਨ ਮਿਲੇ ਡਰੱਗਜ਼

ਕਾਮੇਡੀਅਨ ਭਾਰਤੀ ਸਿੰਘ ਦੇ ਘਰ ‘ਤੇ NCB ਦਾ ਛਾਪਾ, ਤਲਾਸ਼ੀ ਦੌਰਾਨ ਮਿਲੇ ਡਰੱਗਜ਼

ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਲਗਾਤਾਰ ਬਾਲੀਵੁੱਡ ਨਾਲ ਜੁੜੀਆਂ ਹਸਤੀਆਂ ਦੇ ਘਰ ‘ਤੇ ਛਾਪੇਮਾਰੀ ਕਰ ਰਹੀ ਹੈ। ਇਸ ਕੜੀ ਤਹਿਤ ਐੱਨਸੀਬੀ ਦੀ ਟੀਮ ਨੇ ਸ਼ਨੀਵਾਰ ਨੂੰ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ ‘ਚ ਛਾਪਾ ਮਾਰਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਐੱਨਸੀਬੀ ਦੀ ਟੀਮ ਨੂੰ ਭਾਰਤੀ ਸਿੰਘ ਦੇ ਘਰ ਤੋਂ ਕੁਝ ਮਾਤਰਾ ਵਿੱਚ ਡਰੱਗਜ਼ ਬਰਾਮਦ ਹੋਈ ਹੈ ਹਾਲੇ ਤਕ ਇਹ ਪਤਾ ਨਹੀਂ ਚੱਲ ਸਕਿਆ ਕਿ ਡਰੱਗਜ਼ ਕਿੰਨੀ ਮਾਤਰਾ ਵਿਚ ਮਿਲਿਆ ਹੈ, ਪਰ ਐੱਨਸੀਬੀ ਦੀ ਟੀਮ ਨੇ ਅਦਾਕਾਰਾ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਨੂੰ ਸੰਮਨ ਭੇਜ ਦਿੱਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਘੰਟਿਆਂ ਤੱਕ ਛਾਪੇਮਾਰੀ ਚੱਲੀ ਜਿਸ ਤੋਂ ਬਾਅਦ ਐੱਨਸੀਬੀ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਨੂੰ ਪੁੱਛਗਿਛ ਲਈ ਆਪਣੇ ਨਾਲ ਲੈ ਗਈ।

ਜਾਣਕਾਰੀ ਮੁਤਾਬਿਕ ਐੱਨਸੀਬੀ ਦੀ ਟੀਮ ਨੇ ਸ਼ਨੀਵਾਰ ਨੂੰ ਭਾਰਤੀ ਸਿੰਘ ਦੇ ਹਨ੍ਹੇਰੀ ਇਲਾਕੇ ਵਿੱਚ ਮੌਜੂਦ ਘਰ ‘ਤੇ ਛਾਪਾ ਮਾਰਿਆ ਤੇ ਉਥੋਂ ਡਰੱਗਜ਼ ਬਰਾਮਦ ਕੀਤੇ ਜਿਸ ਸਮੇਂ ਐੱਨਸੀਬੀ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਉਸ ਵੇਲੇ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਘਰ ਵਿੱਚ ਹੀ ਮੌਜੂਦ ਸਨ।

Check Also

ਕੋਰੋਨਾ ਦੇ ਵਧ ਰਹੇ ਪ੍ਰਸਾਰ ਨੂੰ ਦੇਖਦਿਆਂ ਹਿਮਾਚਲ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਲੱਗਿਆ ਕਰਫਿਊ

ਹਿਮਾਚਲ ਪ੍ਰਦੇਸ਼ ਵਿੱਚ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਵੱਡਾ …

Leave a Reply

Your email address will not be published. Required fields are marked *