Pakistan Election Result 2024: ਨਵਾਜ਼ ਸ਼ਰੀਫ ਜਿੱਤੇ ਜਾਂ ਜਿਤਾਇਆ ਗਿਆ? ਪਈਆਂ ਵੋਟਾਂ ਨਾਲੋਂ ਵੱਧ ਦੀ ਕੀਤੀ ਗਈ ਗਿਣਤੀ

Global Team
2 Min Read

ਲਾਹੌਰ: ਲਾਹੌਰ ਤੋਂ ਨਵਾਜ਼ ਸ਼ਰੀਫ਼ ਨੂੰ ਜੇਤੂ ਐਲਾਨਿਆ ਗਿਆ ਹੈ ਪਰ ਉਨ੍ਹਾਂ ਦੀ ਜਿੱਤ ਵਿੱਚ ਧਾਂਦਲੀ ਦੇ ਦੋਸ਼ ਲੱਗੇ ਹਨ। ਇਮਰਾਨ ਖ਼ਾਨ ਦੇ ਸਮਰਥਨ ਵਾਲੇ ਉਮੀਦਵਾਰਾਂ ਨੇ ਦੋਸ਼ ਲਾਇਆ ਸੀ ਕਿ ਪਾਕਿਸਤਾਨੀ ਫ਼ੌਜ ਉਨ੍ਹਾਂ ਨੂੰ ਚੋਣ ਮੀਟਿੰਗਾਂ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਫੌਜ ‘ਤੇ ਨਵਾਜ਼ ਸ਼ਰੀਫ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ-ਐਨ’ ਦਾ ਖੁੱਲ੍ਹ ਕੇ ਸਮਰਥਨ ਕਰਨ ਦਾ ਦੋਸ਼ ਹੈ। ਹੁਣ ਨਵਾਜ਼ ਸ਼ਰੀਫ਼ ਵੱਲੋਂ ਜਿੱਤੀ ਗਈ ਲਾਹੌਰ ਸੀਟ ਦੇ ਨਤੀਜੇ ਸ਼ੱਕ ਦੇ ਘੇਰੇ ਵਿੱਚ ਹਨ। ਸ਼ਰੀਫ ਦੀ ਜਿੱਤ ਦਾ ਐਲਾਨ ਕਰਨ ਵਾਲੀ ਪਰਚੀ (ਫਾਰਮ 47) 14 ਉਮੀਦਵਾਰਾਂ ਲਈ 0 ਵੋਟਾਂ ਦਰਸਾਉਂਦੀ ਹੈ, ਇਸ ਤੋਂ ਇਲਾਵਾ ਗਿਣੀਆਂ ਗਈਆਂ ਵੋਟਾਂ ਪਈਆਂ ਵੋਟਾਂ ਤੋਂ ਵੱਧ ਹਨ।

ਸ਼ੱਕ ਦੇ ਅਧੀਨ ਨਤੀਜੇ? 

ਨਵਾਜ਼ ਸ਼ਰੀਫ ਨੇ ਲਾਹੌਰ ਸੀਟ ਤੋਂ ਪੀਟੀਆਈ ਸਮਰਥਿਤ ਉਮੀਦਵਾਰ ਯਾਸਮੀਨ ਰਾਸ਼ਿਦ ਨੂੰ 1,71,024 ਵੋਟਾਂ ਨਾਲ ਹਰਾਇਆ ਹੈ। ਪਰ ਅੰਤਿਮ ਐਲਾਨੀ ਸੂਚੀ ‘ਚ ਲਾਹੌਰ ਸੀਟ ‘ਤੇ ਚੋਣ ਲੜ ਰਹੇ 18 ਉਮੀਦਵਾਰਾਂ ‘ਚੋਂ 14 ਨੂੰ 0 ਵੋਟਾਂ ਦਿਖਾਈਆਂ ਗਈਆਂ ਹਨ। ਜਿਸ ਨੂੰ ਲੈ ਕੇ ਵਿਰੋਧੀ ਸਵਾਲ ਉਠਾ ਰਹੇ ਹਨ ਕਿ ਕੀ ਇਨ੍ਹਾਂ ਉਮੀਦਵਾਰਾਂ ਦੇ ਪਰਿਵਾਰਾਂ ਨੇ ਵੀ ਵੋਟਾਂ ਨਹੀਂ ਪਾਈਆਂ? ਇਸ ਤੋਂ ਇਲਾਵਾ ਕੁੱਲ ਪਈਆਂ ਵੋਟਾਂ 2,93,693 ਅਤੇ ਜਾਇਜ਼ ਵੋਟਾਂ ਤੋਂ ਵਧ 2,94,043 ਵੋਟਾਂ ਦਿਖਾਈਆਂ ਗਈਆਂ ਹਨ। ਫਾਰਮ 47 ਵਿੱਚ ਹੋਈ ਇਸ ਗੜਬੜ ਨੇ ਨਵਾਜ਼ ਸ਼ਰੀਫ਼ ਅਤੇ ਪਾਕਿਸਤਾਨ ਚੋਣ ਕਮਿਸ਼ਨ ਉੱਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਤੋਂ ਹੀ ਨਵਾਜ਼ ਸ਼ਰੀਫ,  ਯਾਸਮੀਨ ਰਾਸ਼ਿਦ  ਤੋਂ ਪਿੱਛੇ ਚੱਲ ਰਹੇ ਸਨ ਪਰ ਅਚਾਨਕ ਉਨ੍ਹਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਹੁਣ ਫਾਰਮ 47 ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

Share This Article
Leave a Comment