ਨਵਜੋਤ ਸਿੱਧੂ ਦੀ ਪਤਨੀ ਦਾ ਹੋਇਆ ਸਫਲ ਆਪਰੇਸ਼ਨ, ਤਸਵੀਰ ਕੀਤੀ ਸਾਂਝੀ; ਕੀ ਹੁੰਦਾ ਹੈ ਦੁਰਲੱਭ ਮੈਟਾਸਟੈਟਿਕ ਕੈਂਸਰ?

Prabhjot Kaur
3 Min Read

ਚੰਡੀਗੜ੍ਹ: ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ ਦੀ ਸਿਹਤ ਨੂੰ ਲੈ ਕੇ ਖਬਰ ਸਾਂਝੀ ਕੀਤੀ ਹੈ। ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਛਾਤੀ ਦੇ ਕੈਂਸਰ ਤੋਂ ਪੀੜਤ ਹੈ ਅਤੇ ਉਨ੍ਹਾਂ ਦਾ ਬੀਤੇ ਦਿਨੀਂ ਦੂਜੀ ਵਾਰ ਆਪਰੇਸ਼ਨ ਹੋਇਆ ਹੈ।

ਆਪਰੇਸ਼ਨ ਤੋਂ ਬਾਅਦ ਸਿੱਧੂ ਨੇ ਆਪਣੀ ਪਤਨੀ ਨਾਲ ਆਪਣੀ ਤਸਵੀਰ ਸਾਂਝੀ  ਕਰਦੇ ਹੋਏ ਲਿਖਿਆ, ‘ਆਪਰੇਸ਼ਨ ਬਹੁਤ ਹੀ ਦੁਰਲੱਭ ਬੀਮਾਰੀ ਮੈਟਾਸਟੇਸਿਸ ਲਈ ਕੀਤਾ ਗਿਆ, ਇਹ ਸਾਢੇ ਤਿੰਨ ਘੰਟੇ ਚੱਲਦਾ ਰਿਹਾ। ਸਿੱਧੂ ਨੇ ਆਪਣੀ ਪਤਨੀ ਨੂੰ ਦਲੇਰ ਦੱਸਿਆ ਆਪਣੀ ਪਤਨੀ ਦੀ ਹਿੰਮਤ ਦੀ ਤਾਰੀਫ ਕਰਦਿਆਂ ਕਿਹਾ, “ਉਹਨਾਂ ਦਾ ਇਰਾਦਾ ਮਜ਼ਬੂਤ ​​ਹੈ, ਉਸ ਦੇ ਚਿਹਰੇ ‘ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ, ਇਸ ਹਿੰਮਤ ਦਾ ਨਾਮ ਨੋਨੀ ਹੈ।


ਨਵਜੋਤ ਕੌਰ ਦੇ ਕੈਂਸਰ ਤੋਂ ਪੀੜਤ ਹੋਣ ਦੀ ਜਾਣਕਾਰੀ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵੰਬਰ ‘ਚ ਦੱਸਿਆ ਸੀ ਕਿ ਡਾਕਟਰ ਨੇ ਉਨ੍ਹਾਂ ਨੂੰ ਕੈਂਸਰ ਮੁਕਤ ਐਲਾਨ ਦਿੱਤਾ ਸੀ। ਨਵਜੋਤ ਕੌਰ ਨੇ ਭਾਵੁਕ ਹੋ ਕੇ ਪੋਸਟ ਲਿਖਿਆ ਸੀ, ”ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਪੀਈਟੀ ਸਕੈਨ ਅਨੁਸਾਰ ਮੈਨੂੰ ਕੈਂਸਰ ਮੁਕਤ ਐਲਾਨ ਦਿੱਤਾ ਗਿਆ ਹੈ। ਪਰ ਉਹਨਾਂ ਦੀ ਕੈਂਸਰ ਨਾਲ ਜੰਗ ਹਾਲੇ ਵੀ ਜਾਰੀ ਹੈ।

ਕੀ ਹੁੰਦਾ ਹੈ ਮੈਟਾਸਟੈਟਿਕ ਕੈਂਸਰ?

ਮੈਟਾਸਟੈਟਿਕ ਕੈਂਸਰ ਉਹ ਕੈਂਸਰ ਹੈ ਜੋ ਜਿੱਥੋਂ ਸ਼ੁਰੂ ਹੋਇਆ ਸੀ,  ਉੱਥੋਂ ਇਹ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਜਾਂਦਾ ਹੈ। ਮੂਲ ਕੈਂਸਰ ਨੂੰ ਪ੍ਰਾਇਮਰੀ ਟਿਊਮਰ ਕਿਹਾ ਜਾਂਦਾ ਹੈ। ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਫੈਲਣ ਵਾਲੇ ਕੈਂਸਰ ਨੂੰ ਮੈਟਾਸਟੈਟਿਕ ਕੈਂਸਰ ਕਿਹਾ ਜਾਂਦਾ ਹੈ। ਮੈਟਾਸਟੈਟਿਕ ਕੈਂਸਰ ਵਿੱਚ ਪ੍ਰਾਇਮਰੀ ਕੈਂਸਰ ਦੇ ਹੀ ਸੈੱਲ ਹੁੰਦੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

- Advertisement -
Share this Article
Leave a comment