ਚੰਡੀਗੜ੍ਹ: ਕਾਂਗਰਸੀ ਲੀਡਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਹੁਣ IPL ਦੇ ਮੈਚਾਂ ਵਿੱਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਦੂਰੀ ਬਣਾ ਰਹੇ ਹਨ।
ਸੁਰਿੰਦਰ ਡੱਲਾ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਹਨ। ਉਹਨਾਂ ਨੇ ਸ਼ੋਮਲ ਮੀਡੀਆ ‘ਤੇ ਜਾਣਕਾਰੀ ਦਿੰਦਿਆ ਕਿਹਾ ਸਿੱਧੂ ‘ਤੇ ਆਰਥਿਕ ਮੰਦੀ ਆ ਗਈ ਸੀ ਪਰ ਫਿਰ ਵੀ ਉਹਨਾਂ ਨੇ ਕਿਸੇ ਅੱਗੇ ਹੱਥ ਨਹੀਂ ਫੈਲਾਏ। ਪਰਿਵਾਰ ਨਾਲ ਅਤੇ ਪਰਿਵਾਰ ਇਸ ਮੰਦੀ ਵਿਚਾਲੇ ਵੀ ਇੱਕ ਦੂਜੇ ਦਾ ਸਹਾਰਾ ਬਣੇ ਰਹੇ।
ਸੁਰਿੰਦ ਡੱਲਾ ਨੇ ਪੋਸਟ ਪਾ ਕਿ ਕਿਹਾ – ਨਵਜੋਤ ਸਿੱਧੂ ਨੂੰ ਸ਼ੁਭ ਇੱਛਾਵਾਂ, ਸਾਨੂੰ ਸਾਰੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਹੈ. ਤੁਸੀਂ ਨਾ ਕੇਵਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਹੋ ਬਲਕਿ ਤੁਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਅਤੇ ਖਾਸ ਤੋਰ ਤੇ ਆਪਣੀ ਬੀਮਾਰ ਪਤਨੀ ਲਈ ਜੋ ਸੰਘਰਸ਼ ਕੀਤਾ ਹੈ। ਜੋ ਓਹਨਾ ਦਾ ਸਾਥ ਦਿਤਾ ਹੈ ਉਹ ਸਾਰੇ ਪੰਜਾਬੀ ਜਾਣਦੇ ਹਨ।
ਆਰਥਿਕ ਮੰਦਹਾਲੀ ਦੇ ਦੌਰ ਵਿੱਚ ਵੀ ਕਿਸੇ ਅੱਗੇ ਹੱਥ ਨਹੀਂ ਫੈਲਾਇਆ। ਅਜਿਹੇ ਵਿਚ ਤੁਹਾਡਾ ਤਾਜ਼ਾ ਫੈਸਲਾ ਸਾਨੂੰ ਹਰ ਪੰਜਾਬੀ ਨੂੰ ਮਨਜ਼ੂਰ ਹੈ। ਹਰ ਪੰਜਾਬੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਵਿੱਚ ਤੁਹਾਡੇ ਨਾਲ ਖੜਾ ਹੈ। ਸਾਨੂੰ ਪੂਰਾ ਭਰੋਸਾ ਹੈ ਕੀ ਪਰਿਵਾਰ ਦੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਦੇ ਨਾਲ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਪੰਜਾਬੀਆਂ ਲਈ ਹੋਰ ਬੇਹਤਰ ਲੜਾਈ ਲੜ ਸਕੋਗੇ।
ਨਵਜੋਤ ਸਿੱਧੂ ਨੂੰ ਸ਼ੁਭ ਇੱਛਾਵਾਂ, ਸਾਨੂੰ ਸਾਰੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਹੈ. ਤੁਸੀਂ ਨਾ ਕੇਵਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਹੋ ਬਲਕਿ ਤੁਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਅਤੇ ਖਾਸ ਤੋਰ ਤੇ ਆਪਣੀ ਬੀਮਾਰ ਪਤਨੀ ਲਈ ਜੋ ਸੰਘਰਸ਼ ਕੀਤਾ ਹੈ ਜੋ ਓਹਨਾ ਦਾ ਸਾਥ ਦਿਤਾ ਹੈ ਉਹ ਸਾਰੇ ਪੰਜਾਬੀ ਜਾਣਦੇ ਨੇ. ਆਰਥਿਕ ਮੰਦਹਾਲੀ ਦੇ ਦੌਰ ਵਿੱਚ…
— Surinder Dalla (@surinder_dalla) March 19, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।