ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਵਿਕਾਸ ਦੀ ਅਣਦੇਖੀ ਸਬੰਧੀ ਦਿੱਤਾ ਸ਼ਿਕਾਇਤ ਪੱਤਰ

TeamGlobalPunjab
2 Min Read

ਅੰਮ੍ਰਿਤਸਰ: ਕੈਪਟਨ ਸਰਕਾਰ ਵਿੱਚ ਮੰਤਰੀ ਮੰਡਲ ਦਾ ਤਿਆਗ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਹੁਣ ਆਪਣੇ ਵਿਧਾਨਸਭਾ ਹਲਕੇ ਦੇ ਵਿਕਾਸ ਦੀ ਅਣਦੇਖੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਨਰਾਜ਼ਗੀ ਜਤਾਈ ਹੈ। ਸਿੱਧੂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਮੰਤਰੀ ਮੰਡਲ ਛੱਡਿਆ ਹੈ, ਉਨ੍ਹਾਂ ਦੇ ਖੇਤਰ ਦਾ ਵਿਕਾਸ ਰੁਕ ਗਿਆ ਹੈ। ਇੱਥੇ ਕਈ ਪ੍ਰੋਜੈਕਟ ਸ਼ੁਰੂ ਹੀ ਨਹੀਂ ਕੀਤੇ ਜਾ ਰਹੇ, ਇਹ ਜਨਤਾ ਦੇ ਨਾਲ ਬੇਇਨਸਾਫੀ ਹੈ। ਖੇਤਰ ਦੇ ਰੁਕੇ ਹੋਏ ਵਿਕਾਸ ਕਾਰਜ ਛੇਤੀ ਸ਼ੁਰੂ ਕਰਵਾਏ ਜਾਣ।

ਸਿੱਧੂ ਨੇ ਅੰਮ੍ਰਿਤਸਰ ਸ਼ਹਿਰੀ ਖੇਤਰ ਦੇ ਪੰਜ ਰੇਲਵੇ ਓਵਰਬਰਿਜ ਦੀ ਉਸਾਰੀ ਦਾ ਮੁੱਦਾ ਚੁੱਕਦੇ ਹੋਏ ਲਿਖਿਆ ਹੈ ਕਿ ਅਕਤੂਬਰ 2018 ਵਿੱਚ ਉਨ੍ਹਾਂ ਨੇ 137 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਨਾਂ ਪੁਲਾਂ ਦਾ ਨੀਂਹ ਪੱਥਰ ਰੱਖਿਆ ਸੀ। ਇਨ੍ਹਾਂ ‘ਚੋਂ ਦੋ ਆਰਓਬੀ ਉਨ੍ਹਾਂ ਦੇ ਪੂਰਬੀ ਹਲਕੇ ਦੇ ਸਨ। ਹਾਲਾਂਕਿ ਆਰਓਬੀ ਦੀ ਉਸਾਰੀ ਲਈ ਫੰਡ ਅਤੇ ਟੈਂਡਰ ਜਾਰੀ ਕਰ ਦਿੱਤੇ ਗਏ ਸਨ ਪਰ ਹੁਣ ਤੱਕ ਉਸਾਰੀ ਸ਼ੁਰੂ ਨਾਂ ਹੋਣਾ ਸਮਝ ਤੋਂ ਪਰੇ ਹੈ।

ਇਸ ਤੋਂ ਇਲਾਵਾ ਦਸੰਬਰ-2019 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਾਤਾਵਰਣ ਸੁਧਾਰ ਪ੍ਰੋਜੈਕਟ ਫੇਜ-1 ਦੇ ਅਨੁਸਾਰ ਉਨ੍ਹਾਂ ਦੇ ਹਲਕੇ ਲਈ ਪੰਜ ਕਰੋੜ ਦੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤੇ ਗਏ ਸਨ। ਸਿੱਧੂ ਨੇ ਮੰਗ ਕੀਤੀ ਕਿ ਇਸ ਰਾਸ਼ੀ ਨੂੰ ਤੁਰੰਤ ਖਰਚ ਕੀਤਾ ਜਾਵੇ।

- Advertisement -

ਇਸ ਪ੍ਰੋਜੈਕਟ ਦੇ ਦੂੱਜੇ ਪੜਾਅ ਅਨੁਸਾਰ 24 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ‘ਚੋਂ ਨਗਰ ਸੁਧਾਰ ਟਰਸਟ ਵਲੋਂ ਈਸਟ ਹਲਕੇ ਦੇ ਵਿਕਾਸ ਲਈ 13 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ। ਬਾਕੀ 11 ਕਰੋੜ ਦੀ ਰਾਸ਼ੀ ਦੇ ਵਿਕਾਸ ਕਾਰਜਾਂ ਦੀ ਜਾਣਕਾਰੀ ਵੀ ਦਿੱਤੀ ਗਈ ਪਰ ਕੰਮ ਸ਼ੁਰੂ ਨਹੀਂ ਕੀਤੇ ਗਏ। ਸਿੱਧੂ ਨੇ ਮੁੱਖ ਮੰਤਰੀ ਨੂੰ ਮੰਗ ਕੀਤੀ ਕਿ ਇਹ ਸਾਰੇ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਏ ਜਾਣ।

Share this Article
Leave a comment