ਪ੍ਰਧਾਨ ਥਾਪੇ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਫਾੜੇ ਗਏ ਪੋਸਟਰ, ਸਿੱਧੂ ਨੂੰ ਲਿਖਿਆ ਸੀ ‘ਬੱਬਰ ਸ਼ੇਰ’

TeamGlobalPunjab
2 Min Read

ਲੁਧਿਆਣਾ: ਪੰਜਾਬ ਕਾਂਗਰਸ ਵਿਚਾਲੇ ਪੈਦਾ ਹੋਇਆ ਕਾਟੋ ਕਲੇਸ਼ ਖ਼ਤਮ ਹੋਣ ‘ਤੇ ਪਹੁੰਚਿਆ ਹੋਇਆ ਤਾਂ ਦੂਜੇ ਪਾਸੇ ਲੁਧਿਆਣਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਲੱਗੇ ਨਵਜੋਤ ਸਿੱਧੂ ਦੇ ਪੋਸਟਰਾਂ ਨੂੰ ਫਾੜ ਦਿੱਤਾ ਗਿਆ। ਇਸ ਘਟਨਾਂ ਨੂੰ ਅੰਜਾਮ ਕਿਸੇ ਅਣਪਛਾਤਿਆਂ ਵੱਲੋਂ ਦਿੱਤਾ ਗਿਆ। ਫਿਲਹਾਲ ਦੂਜੇ ਪਾਸੇ ਨਵਜੋਤ ਸਿੱਧੂ ਦੇ ਸਮਰਥਕ ਇਸ ਨੂੰ ਆਪਣੇ ਦੁਸ਼ਮਣਾਂ ਦੀ ਚਾਲ ਦੱਸ ਰਹੇ ਹਨ। ਇਹਨਾਂ ਪੋਸਟਰਾਂ ਵਿੱਚ ਨਵਜੋਤ ਸਿੱਧੂ ਨੂੰ ਬੱਬਰ ਸ਼ੇਰ ਲਿਖਿਆ ਹੋਇਆ ਸੀ। ਘਟਨਾਂ ਤੋਂ ਬਾਅਦ ਸਿੱਧੂ ਦੇ ਸਮਰਥਕਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਲਜ਼ਾਮ ਇਹ ਵੀ ਲੱਗ ਰਹੇ ਹਨ ਕਿ ਜਿਵੇਂ ਚਰਚਾਵਾਂ ਨੇ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਥਾਪਿਆ ਜਾ ਸਕਦਾ ਹੈ, ਉਸ ਨੂੰ ਦੇਖਦੇ ਹੋਏ ਹੀ ਅਜਿਹੀਆਂ ਕੋਝੀਆਂ ਚਾਲਾਂ ਵਰਤੀਆਂ ਜਾ ਰਹੀਆਂ ਹਨ।

ਕਾਂਗਰਸ ਹਾਈਕਮਾਨ ਪੰਜਾਬ ਵਿੱਚ ਵੱਡੇ ਫੇਰਬਦਲ ਕਰਨ ਜਾ ਰਹੀ ਹੈ। ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਇਆ ਜਾ ਸਕਦਾ ਹੈ, ਪਾਰਟੀ ਹਾਈਕਮਾਨ ਇਸ ਸਬੰਧੀ ਜਲਦ ਹੀ ਫੈਸਲਾ ਸੁਣਾ ਸਕਦੀ ਹੈ। ਦੂਜੇ ਪਾਸੇ ਕਾਂਗਰਸ ਇੱਕ ਹਿੰਦੂ ਅਤੇ ਇੱਕ ਦਲਿਤ ਚੇਹਰੇ ਨੂੰ ਵੀ ਵੱਡੀ ਜਿੰਮੇਵਾਰੀ ਦੇ ਸਕਦੀ ਹੈ। ਹਿੰਦੂ ਲਿਡਰਾਂ ‘ਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਦਲਿਤ ਚੇਹਰੇ ‘ਚ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਸ਼ਾਮਿਲ ਹਨ। ਦੂਜੇ ਪਾਸੇ ਸਿੱਧੂ ਦੇ ਪ੍ਰਧਾਨ ਲਗਾਏ ਜਾਣ ਦੀਆਂ ਚਰਚਾਵਾਂ ਸਬੰਧੀ ਕੈਪਟਨ ਖੇਮੇ ਨੇ ਵੀ ਸਰਗਰਮੀਆਂ ਵਧਾ ਦਿੱਤੀਆਂ ਹਨ।

ਬੀਤੇ ਦਿਨੀਂ ਕੈਪਟਨ ਨੇ ਆਪਣੇ ਸਿਸਵਾਂ ਫਾਰਮ ਮੰਤਰੀਆਂ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤਾ ਕੀਤੀ। ਕੈਪਟਨ ਨੂੰ ਮਿਲਣ ਵਾਲੇ ਮੰਤਰੀਆਂ ’ਚ ਅਰੁਣਾ ਚੌਧਰੀ, ਰਾਣਾ ਸੋਢੀ, ਸੁੰਦਰ ਸ਼ਾਮ ਅਰੋੜਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹੋਰ ਕੁਝ ਵਿਧਾਇਕ ਸ਼ਾਮਲ ਸਨ। ਦੂਜੇ ਪਾਸੇ ਨਵਜੋਤ ਸਿੱਧੂ ਵੱਲੋਂ ਵੀ ਮੰਤਰੀ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਗਈ। ਨਵਜੋਤ ਸਿੱਧੂ ਬੀਤੀ ਸ਼ਾਮ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਰਕਾਰੀ ਰਿਹਾਇਸ਼ ’ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ, ਚਰਨਜੀਤ ਸਿੰਘ ਚੰਨੀ, ਵਿਧਾਇਕ ਪਰਗਟ ਸਿੰਘ, ਕੁਲਬੀਰ ਸਿੰਘ ਜੀਰਾ, ਕੁਸ਼ਲਦੀਪ ਸਿੰਘ ਢਿੱਲੋਂ, ਬਰਿੰਦਰਮੀਤ ਸਿੰਘ ਪਾਹੜਾ ਨਾਲ ਮੁਲਾਕਾਤ ਕੀਤੀ ਅਤੇ ਸਭਨਾਂ ਨੂੰ ਅਧਿਕਾਰਤ ਐਲਾਨ ਦੀ ਉਡੀਕ ਕਰਨ ਲਈ ਕਿਹਾ।

Share this Article
Leave a comment