ਨਵਜੋਤ ਸਿੱਧੂ ਨਾਲ ਮੁੱਖ ਮੰਤਰੀ ਚੰਨੀ ਦੀ ਮੀਟਿੰਗ ਜਾਰੀ, ਡੀਜੀਪੀ ਸਹੋਤਾ ‘ਤੇ ਅੜਿਆ ਪੇਚ

TeamGlobalPunjab
2 Min Read

ਚੰਡੀਗੜ੍ਹ : ਬੀਤੇ ਦੋ ਦਿਨਾਂ ਤੋਂ ਜਾਰੀ ਸਿਆਸੀ ਨਾਟਕ ਦਾ ਆਖਰੀ ਦ੍ਰਿਸ਼ ਚੱਲ ਰਿਹਾ ਹੈ, ਕੁਝ ਸਮੇ ਬਾਅਦ ਪਤਾ ਲੱਗ ਜਾਵੇਗਾ ਕਿ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ ਜਾਂ ਉਹ ਮੁੜ ਤੋਂ ਸਿਰਫ ਵਿਧਾਇਕ ਹੀ ਰਹਿ ਜਾਣਗੇ। ਸਿੱਧੂ ਦੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੁਲਾਕਾਤ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਚੱਲ ਰਹੀ ਹੈ। ਸਿੱਧੂ ਵੱਲੋਂ ਕੁਝ ਅਧਿਕਾਰੀਆਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਸਖ਼ਤ ਇਤਰਾਜ਼ ਜਤਾਇਆ ਗਿਆ ਹੈ।

ਮੌਜੂਦਾ ਡੀਜੀਪੀ ਆਈ.ਪੀ.ਐਸ. ਸਹੋਤਾ ਦੀ ਨਿਯੁਕਤੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਸਟੈਂਡ ਲੈ ਚੁੱਕੇ ਹਨ , ਫਿਲਹਾਲ ਗੱਲਬਾਤ ਦਾ ਪੇਚ ਇਸ ਗੱਲ ‘ਤੇ ਅੜਿਆ ਹੋਇਆ ਹੈ ਕਿ ਡੀਜੀਪੀ ਪੰਜਾਬ ਨੂੰ ਬਦਲਿਆ ਜਾਵੇ। ਉਧਰ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਮਝਾਉਣ ਲਈ ਪੂਰੀ ਵਾਹ ਲਗਾ ਰਹੇ ਹਨ। ਮੀਟਿੰਗ ਤੋਂ ਪਹਿਲਾਂ ਹੀ ਸਿੱਧੂ ਡੀਜੀਪੀ ਸਹੋਤਾ ਨੂੰ ਲੈ ਕੇ ਆਪਣੇ ਇਰਾਦੇ ਜ਼ਾਹਰ ਕਰ ਚੁੱਕੇ ਹਨ।

 

ਮੀਟਿੰਗ ‘ਚ ਸਿੱਧੂ ਦੇ ਕਰੀਬੀ ਮੰਤਰੀ ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਪਵਨ ਗੋਇਲ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ ਵੀ ਹਾਜ਼ਰ ਹਨ।

ਹੁਣੇ-ਹੁਣੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਹਨ।

 ਪਾਰਟੀ ਦੇ ਕੇਂਦਰੀ ਆਬਜ਼ਰਵਰ ਹਰੀਸ਼ ਚੌਧਰੀ ਵੀ ਹਾਈ ਕਮਾਂਡ ਦੇ ਦੂਤ ਵਜੋਂ ਮੀਟਿੰਗ ਵਿੱਚ ਮੌਜੂਦ ਹਨ। ਚੌਧਰੀ ਬੀਤੇ ਦੋ ਦਿਨਾਂ ਤੋਂ ਪੰਜਾਬ ਕਾਂਗਰਸ ਦੀ ਪਲ-ਪਲ ਦੀ ਜਾਣਕਾਰੀ ਹਾਈ ਕਮਾਂਡ ਨੂੰ ਦੇ ਰਹੇ ਹਨ। ਫਿਲਹਾਲ ਵੇਖਣਾ ਹੋਵੇਗਾ ਨਵਜੋਤ ਸਿੰਘ ਸਿੱਧੂ ਝੁਕਦੇ ਹਨ ਜਾਂ ਫਿਰ ਮੁੱਖ ਮੰਤਰੀ ਚੰਨੀ ਸਮਝਦਾਰੀ ਵਿਖਾਉਂਦੇ ਹੋਏ ਆਪਣੇ ਫੈਸਲਿਆਂ ਤੇ ਮੁੜ ਗੌਰ ਕਰਨਗੇ।

- Advertisement -

Share this Article
Leave a comment