ਪਟਿਆਲਾ : ਨਵਰਾਤਰਿਆਂ ਦੇ ਸ਼ੁੱਭ ਮੌਕੇ ਸਪਤਮੀ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਪਟਿਆਲਾ ਦੇ ਇਤਿਹਾਸਕ ਪ੍ਰਾਚੀਨ ਸ੍ਰੀ ਕਾਲੀ ਦੇਵੀ ਮੰਦਿਰ ਨਤਮਸਤਕ ਹੋਏ ਅਤੇ ਮਾਤਾ ਦਾ ਆਸ਼ੀਰਵਾਦ ਹਾਸਲ ਕੀਤਾ।
ਸਿੱਧੂ ਕਰੀਬ ਇੱਕ ਘੰਟਾ ਮੰਦਿਰ ‘ਚ ਰੁਕੇ ਅਤੇ ਧਿਆਨ ‘ਚ ਲੀਨ ਰਹੇ। ਉਨ੍ਹਾਂ ਦੇਸ਼ ਅਤੇ ਸੂਬੇ ਅੰਦਰ ਸੁਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ।