ਨਵਜੋਤ ਸਿੱਧੁੂ ਬਣਿਆ ਮੀਡੀਆ ਦੀ ਪਹਿਲੀ ਪਸੰਦ!

TeamGlobalPunjab
5 Min Read

ਲੇਖਕ – ਜਗਤਾਰ ਸਿੱਧੂ

ਪੰਜਾਬ ਵਿਧਾਨਸਭਾ ਚੋਣਾ ਦੇ ਮਦੇਨਜਰ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਕਿਵੇਂ ਮੀਡੀਆ ਦੀ ਪਹਿਲੀ ਪਸੰਦ ਬਣੇ ਹਨ ? ਓੁਂਝ ਤ਼ਾਂ ਇਸ ਸਵਾਲ ਦੇ ਜਵਾਬ ਵਿਚ ਕਹਿਣ ਲਈ ਬਹੁਤ ਕੁਝ ਹੈ, ਪਰ ਅਸੀੰ ਗੱਲ ਬੀਤੇ ਐਤਵਾਰ ਦੀ ਉਦਾਹਰਨ ਨਾਲ ਕਰਦੇ ਹਾਂ।

ਸਿੱਧੂ ਦੀ ਮੀਡੀਆ ਟੀਮ ਨਾਲ ਕੋੌਮੀ ਅਤੇ ਸਥਾਨਿਕ ੲੈਲੇਕਟਰੋਨਿਕ ਚੈਨਲਾਂ ਵਲੋੰ ਅਕਸਰ ਹੀ ਖਾਸ ਮੁਲਾਕਾਤਾਂ ਲਈ ਸੰਪਰਕ ਕੀਤਾ ਜਾਂਦਾ ਹੈ । ਪਰ ਕੱਲ ਦਾ ਦਿਨ ਚੰਡੀਗੜ੍ਹ ਦੇ ਇਕ ਹੋਟਲ ਦੇ ਵਿੱਚ ਇਨ੍ਹਾਂ ਲਈ ਵਿਸ਼ੇਸ ਤੋਰ ਤੇ ਰੱਖਿਆ ਗਿਆ ਸੀ । ਇਸ ਪ੍ਰੋਗਰਾਮ ਵਿੱਚ ਪ੍ਰਿੰਟ ਮੀਡੀਆ ਦੇ ਪਤਰਕਾਰਾਂ ਲਈ ਵਿਸ਼ੇਸ ਮੁਲਾਕਾਤਾਂ ਦਾ ਸਮਾਂ ਰੱਖਿਆ ਗਿਆ । ਇਸ ਦੀ ਖਾਸ ਗੱਲ ਇਹ ਹੈ ਕਿ ਪਿੱਛਲੇ ਕਾਫੀ ਲੰਬੇ ਅਰਸੇ ਬਾਅਦ ਖਾਸ ਕਿਸਮ ਦੀ ਇਹ ਪਹਿਲੀ ਮੁਲਾਕਾਤ ਸੀ। ਇਸ ਤਰ੍ਹਾਂ ਨਵਜੋਤ ਸਿੱਧੂ ਨਾਲ ਅੇੈਤਵਾਰ ਦੁਪਹਿਰ 12 ਵਜੇ ਮੁਲਾਕਾਤਾਂ ਦਾ ਦੌਰ ਸ਼ੂਰੁ ਹੋਇਆ ਜੋ ਰਾਤ ਨੂੰ ਕਰੀਬ 12 ਵਜੇ ਦੇ ਕਰੀਬ ਰੁਕਿਆ। ਸਮਾਂ ਬਹੁਤ ਹੋ ਗਿਆ ਸੀ ਅਤੇ ਕਾਂਗਰਸ ਦੇ ਪ੍ਰਧਾਨ ਨੇ ਮੁਲਾਕਾਤਾਂ ਦੀ ਲੜੀ ਨੂੰ ਵੀ ਟੁਟਣ ਨਾ ਦਿੱਤਾ , ਅੰਦਾਜਾ ਇਥੋੰ ਵੀ ਲਗਾਇਆ ਜਾ ਸਕਦਾ ਹੈ ਕਿ ਇਕ ਨੈਸ਼ਨਲ ਚੈਨਲ ਦੀ ਟੀਮ ਦਿੱਲੀ ਤੋੰ ਵਿਸ਼ੇਸ ਤੌਰ ਤੇ ਆਈ ਹੋਈ ਸੀ ਪਰ ਉਹ ਦੁਪਹਿਰ 12 ਵਜੇ ਆ ਗਏ ਸਨ। ਉਨ੍ਹਾਂ ਨੂੰ  ਇੰਟਰਵਿਊ ਲਈ   ਤਕਰੀਬਨ  11 ਘੰਟੇ ਇੰਤਜਾਰ ਕਰਨਾ ਪਿਆ ।ਆਖਰੀ ਇੰਟਰਵਿਉ ਜਦੋੱ 12 ਵਜੇ ਦੇ ਕਰੀਬ ਖਤਮ ਹੋਇਆ ਤਾਂ ਦੋ ਚੈਨਲਾਂ ਦੀ ਟੀਮ ਅਜੇ ਵੀ   ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ।ਪਰ ਉਨਾ ਨੂੰ ਮੌਕਾ ਹੀ ਨਹੀੰ ਮਿਲਿਆ ਦੋਨਾਂ ਟੀਮਾਂ ਨੂੰ ਅਗਲੇ ਦਿਨ ਦੀ ਬੇਨਤੀ ਕੀਤੀ ਗਈ।

ਨਵਜੋਤ ਸਿੱਧੂ ਦੇ ਸਟੇਜ ਦੇ ਪਿੱਛਲੇ ਪਾਸੇ ਪੰਜਾਬ ਮਾਡਲ ਦੀ ਰੰਗਦਾਰ ਸਕਰੀਨ ਲਗੀ ਹੋਈ ਸੀ । ਇਨ੍ਹਾਂ ਉਪਰ ਕਾਗਰਸ ਦੀ ਸਿਖਰਲ਼ੀ ਲੀਡਰਸ਼ਿਪ ਸੋਨੀਆ ਗਾਧੀ ,ਪ੍ਰਿਅੰਕਾ ਗਾਧੀ ਅਤੇ ਰਾਹੁਲ ਗਾਂਧੀ ਦੀਆਂ ਤਸ਼ਵੀਰਾਂ ਲੱਗੀਆਂ ਹੋਈਆਂ ਸਨ। ਅਸਲ ਵਿੱਚ ਪਿੱਛਲੇ ਕਈ ਦਿਨਾਂ ਤੋੱ ਮੀਡੀਆ ਅੰਦਰ ਪੰਜਾਬ ਮਾਡਲ ਦੀ ਹੀ ਸਭ ਤੋੰ ਵਧੇਰੇ ਚਰਚਾ ਹੋ ਰਹੀ ਹੈ ਇਸ ਦੇ ਮੁੱਦਿਆਂ ਨੂੰ ਲੈ ਕੇ ਮੀਡੀਆ ਅਤੇ ਰਾਜਸੀ ਹਲਕਿਆਂ ਅੰਦਰ ਇੱਕ ਬਹਿਸ ਛਿੜੀ ਹੋਈ ਹੈ । ਇਨ੍ਹਾਂ ਮੁਲਾਕਾਤਾਂ ਅੰਤਰ ਜਿਹੜੀ ਸਭ ਤੋਂ ਵਧੇਰੇ ਚਰਚਾ ਹੋਈ , ਉਹ ਪੰਜਾਬ ਮਾਡਲ ਤੇ ਹੀ ਸਵਾਲ ਸਨ ।

- Advertisement -

ਨਵਜੋਤ ਸਿੱਧੂ ਦਾ ਮਾਡਲ ਖੇਤੀ , ਰੁਜ਼ਗਾਰ, ਐਨ ਆਰ ਆਈ ਮੁੱਦੇ , ਵਾਤਾਵਰਣ ,ਮਾਫਿਆ ਖਤਮ ਕਰਣ ਅਤੇ ਪੰਜਾਬ ਦੀ ਆਮਦਨ ਦੇ ਸਰੋਤ ਵਧਾਉਣ ਦੀ ਗੱਲ ਕਰਦਾ ਹੈ। ਮੀਡੀਆ ਰਾਹੀ ਪੰਜਾਬ ਮਾਡਲ ਦਾ ਐਲਾਨ ਹੋਣ ਨਾਲ  ਤਿੱਨ ਪ੍ਰਚਾਰ ਹੋ ਕੇ ਗਿਆ ਹੈ ਕਿ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਪੰਜਾਬ ਮਾਡਲ ਦੀ ਚਰਚਾ ਹੋਈ ਤੇ ਦੂਜੇ ਪਾਸੇ ਕੇਜਰੀਵਾਲ ਦੇ ਦਿੱਲੀ ਮਾਡਲ ਤੇ ਵੀ ਚਰਚਾ ਕੀਤੀ। ਪਰ ਪੰਜਾਬ ਦੇ ਮੀਡੀਆ ਵਿੱਚ ਪੰਜਾਬ ਮਾਡਲ ਦੀ ਇੰਂਨੀ ਚਰਚਾ ਹੋਈ ਕਿ ਕੇਜਰੀਵਾਲ ਦਿੱਲੀ ਮਾਡਲ ਛੱਡ ਕੇ ਪੰਜਾਬ ਮਾਡਲ ਦੀ ਹੀ ਗੱਲ ਕਰਨ  ਲੱਗ ਪਿਆ ਹੈ। ਬੇਸ਼ਕ ਮੀਡੀਆ ਅੰਦਰ ਵਧੇਰੇ ਨਜ਼ਰੀਏ ਤੋਂ ਬਹੁਤ ਕੁਝ ਆ ਰਿਹਾ ਹੈ । ਪਰ ਮੁੱਦੇ ਤਾਂ ਮੀਡੀਆ ਵਿੱਚ ਉਬਰਕੇ ਸਾਹਮਣੇ ਆਏ ਹਨ। ਮਿਸਾਲ ਵਜੌ ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਹੈ ਕਿ ਉਸ ਨੇ ਭਗਵੰਤ ਮਾਨ ਨੂੰ ਲੱਖਾਂ ਫੋਨ ਕਾਲਾਂ ਆਉਣ ਦਾ ਦਾਅਵਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ । ਆਮ ਆਦਮੀ  ਪਾਰਟੀ ਦੇ ਲੀਡਰਾਂ ਨੇ ਇਨ੍ਹਾਂ ਫੋਨਾਂ ਕਾਲਾਂ ਦੇ ਆਧਾਰ ਤੇ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ ।ਸਿੱਧੂ ਦਾ ਕਹਿਣਾ ਹੈ ਕਿ ਇਹ ਸੰਭਵ ਹੀ ਨਹੀਂ ਹੈ ਕਿ ਕੁਝ ਦਿਨਾਂ ਅੰਦਰ ਇੱਕ ਫੌਨ ਰਾਹੀ ਲੱਖਾਂ ਲੋਕਾਂ ਦੀ ਰਾਇ ਲੈ ਲਈ ਜਾਵੇ। ਸ਼ਿਕਾਇਤ ਚੋਣ ਕਮਿਸ਼ਨ ਕੋਲ ਚਲੀ ਗਈ ਹੈ ,ਪਰ ਇਹ ਮੀਡਿਆ ਹੀ ਹੈ ਜੋ ਸ਼ਾਮ ਤੱਕ ਲੋਕਾਂ ਦੀ ਚਰਚਾ ਦਾ ਮੁੱਦਾ ਬਣ ਗਿਆ।ਸਮੁਚੇ ਤੌਰ ਤੇ ਹੀ ਜੇਕਰ ਵੇਖਿਆ ਜਾਵੇ ਤਾ ਕੋਰੋਨਾ ਕਾਰਨ ਰੈਲੀਆ ਕਰਨ ਤੇ ਰੋਕ ਲੱਗੀ ਹੋਈ ਹੈ ।

ਪਰ ਸਿਆਸੀ ਪਾਰਟੀਆਂ ਕੋਲ ਮੀਡੀਆ ਹੀ ਇੱਕ ਸਾਧਨ ਹੈ । ਇਹ ਵੀ ਨਵਜੋਤ ਸਿੱਧੂ ਦੀ ਮੀਡੀਆ ਅੰਦਰ ਚਾਹਤ ਹੀ ਹੈ ਕਿ ਸਿੱਧੂ ਨੇ ਮੀਡੀਆ ਅੰਦਰ ਇਕ ਲਾਇਨ ਦਾ ਇਸਤਿਹਾਰ ਵੀ ਕਦੇ ਨਹੀੰ ਦਿੱਤਾ ਪਰ ਅਖਬਾਰਾਂ ਦੀ ਸੁਰਖੀਆਂ ਅੰਦਰ ਹਰ ਰੋਜ਼ ਛਾਏ ਹੁੰਦੇ ਹਨ ।

Share this Article
Leave a comment